30.1 C
Delhi
Thursday, March 28, 2024
spot_img
spot_img

ਅਰਬਾਂ ਰੁਪਏ ਦੇ ਸਿੰਚਾਈ ਘੁਟਾਲੇ ਨੇ ਕੈਪਟਨ ਦੀ ਭ੍ਰਿਸ਼ਟਾਚਾਰੀਆਂ ‘ਤੇ ਮਿਹਰਬਾਨੀ ਤੋਂ ਪਰਦਾ ਚੁੱਕਿਆ-ਭਗਵੰਤ ਮਾਨ

ਚੰਡੀਗੜ੍ਹ, 5 ਅਕਤੂਬਰ 2019:
ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਦੋਸ਼ ਲਗਾਇਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਪਿਛਲੀ ਬਾਦਲ ਸਰਕਾਰ ਦੌਰਾਨ ਸਿੰਚਾਈ ਵਿਭਾਗ ‘ਚ ਹੋਏ ਅਰਬਾਂ ਰੁਪਏ ਦੇ ਘੁਟਾਲਿਆਂ ਨੂੰ ਹੋਰ ਖੋਲ੍ਹਣ ਦੀ ਥਾਂ ਦਬਾ ਰਹੀ ਹੈ, ਜਦੋਂ ਕਿ ਘੁਟਾਲੇ ਦੇ ਮੁੱਖ ਦੋਸ਼ੀ ਠੇਕੇਦਾਰ ਗੁਰਿੰਦਰ ਸਿੰਘ ਭਾਪਾ ਨੇ ਆਪਣੇ ਲਿਖਤ ਇਕਬਾਲੀਆ ਬਿਆਨ ਰਾਹੀਂ ਨਾ ਸਿਰਫ਼ ਤਤਕਾਲੀ ਅਕਾਲੀ ਮੰਤਰੀਆਂ ਅਤੇ ਅਫ਼ਸਰਾਂ ਦੇ ਨਾਮ ਲਏ ਸਨ, ਸਗੋਂ ਉਨ੍ਹਾਂ ਨੂੰ ਦਿੱਤੀ ਕਰੋੜਾਂ ਰੁਪਏ ਦੀ ਰਿਸ਼ਵਤ ਦੀ ਪੂਰੀ ਤਫ਼ਸੀਲ ਵਿਜੀਲੈਂਸ ਜਾਂਚ ਦੌਰਾਨ ਲਿਖਾ ਦਿੱਤੀ ਸੀ।

ਗੁਰਿੰਦਰ ਭਾਪੇ ਵੱਲੋਂ ਕੀਤੇ ਗਏ ਸਨਸਨੀਖ਼ੇਜ਼ ਖ਼ੁਲਾਸਿਆਂ ਨੂੰ 25 ਮਹੀਨੇ ਅਰਥਾਤ 2 ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ ਹੈ, ਪਰੰਤੂ ਕੈਪਟਨ ਸਰਕਾਰ ਨੇ ਬਾਦਲਾਂ ਦੇ ਸਾਬਕਾ ਵਜ਼ੀਰਾਂ, ਆਈਏਐਸ ਅਫ਼ਸਰਾਂ ਅਤੇ ਦੋਸ਼ੀ ਵਿਭਾਗੀ ਅਧਿਕਾਰੀਆਂ ਨੂੰ ਅਜੇ ਤੱਕ ਹੱਥ ਕਿਉਂ ਨਹੀਂ ਪਾਇਆ? ਇਹ ਸਵਾਲ ਵਿਜੀਲੈਂਸ ਬਿਉਰੋ ਸਮੇਤ ਪੂਰੀ ਕੈਪਟਨ ਸਰਕਾਰ ਨੂੰ ਕਟਹਿਰੇ ‘ਚ ਖੜ੍ਹਾ ਕਰ ਰਿਹਾ ਹੈ।

ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਬਾਦਲਾਂ ਦੇ 10 ਸਾਲਾਂ ‘ਮਾਫ਼ੀਆ ਰਾਜ’ ਵੇਲੇ ਹੋਇਆ ਕਈ 100 ਕਰੋੜ ਰੁਪਏ ਦਾ ਸਿੰਚਾਈ ਘੁਟਾਲੇ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੀ ਕੀਤੀ ਅੰਨ੍ਹੀ ਲੁੱਟ ਦੀ ਪ੍ਰਤੱਖ ਮਿਸਾਲ ਹੈ।

ਜਿਸ ‘ਚ ਬਾਦਲਾਂ ਦੇ ਰਿਸ਼ਤੇਦਾਰ ਤਤਕਾਲੀ ਮੰਤਰੀ ਜਨਮੇਜਾ ਸਿੰਘ ਸੇਖੋਂ, ਸੁਖਬੀਰ ਸਿੰਘ ਬਾਦਲ ਦੇ ਅਤਿ ਕਰੀਬੀ ਤਤਕਾਲੀ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਸਮੇਤ ਚੋਟੀ ਦੇ ਆਈਏਐਸ ਅਫ਼ਸਰ, ਮੰਤਰੀਆਂ ਦੇ ਪੀਏ ਅਤੇ ਸਿੰਚਾਈ ਵਿਭਾਗ ਦੇ ਆਲਾ-ਅਧਿਕਾਰੀ ਅਤੇ ਹੋਰ ‘ਦਲਾਲ’ ਸ਼ਾਮਲ ਹਨ।

ਭਗਵੰਤ ਮਾਨ ਨੇ ਕਿਹਾ ਕਿ 1000 ਕਰੋੜ ਰੁਪਏ ਤੋਂ ਵੱਧ ਦੇ ਸਿੰਚਾਈ ਪ੍ਰੋਜੈਕਟਾਂ ਦੇ ਠੇਕੇ ਲੈਣ ਵਾਲੇ ਮੁੱਖ ਸਰਗਨੇ ਠੇਕੇਦਾਰ ਗੁਰਿੰਦਰ ਸਿੰਘ ਭਾਪਾ ਵੱਲੋਂ ਵਿਜੀਲੈਂਸ ਬਿਊਰੋ ਦੀ ਜਾਂਚ ਦੌਰਾਨ 17 ਅਗਸਤ 2017 ਨੂੰ ਦਿੱਤੇ ਕਬੂਲ ਨਾਮੇ ‘ਚ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਨੂੰ 4 ਕਰੋੜ, ਇਸੇ ਮੰਤਰੀ ਦੇ ਪੀਏ ਧੀਮਾਨ ਨੂੰ 50 ਲੱਖ, ਦੂਸਰੇ ਸਿੰਚਾਈ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਨੂੰ 7 ਕਰੋੜ 35 ਲੱਖ ਅਤੇ ਉਸ ਦੇ ਪੀ.ਏ ਸਹਿਜਪ੍ਰੀਤ ਸਿੰਘ ਨੂੰ 2 ਕਰੋੜ 50 ਲੱਖ ਰੁਪਏ, ਆਈਏਐਸ ਸਰਵੇਸ਼ ਕੌਸ਼ਲ ਨੂੰ 8.50 ਕਰੋੜ, ਆਈਏਐਸ ਕੇਬੀਐਸ ਸਿੰਧੂ ਨੂੰ 5.5 ਕਰੋੜ, ਆਈਏਐਸ ਕਾਹਨ ਸਿੰਘ ਪੰਨੂ ਨੂੰ 7 ਕਰੋੜ ਰੁਪਏ ਰਿਸ਼ਵਤ ਵਜੋਂ ਦਿੱਤੇ ਗਏ ਮੰਨੇ ਸਨ, ਪਰੰਤੂ ਭ੍ਰਿਸ਼ਟਾਚਾਰ ਰੋਕਣ ਅਤੇ ਹੋਰ ਝੂਠੇ ਨਾਅਰਿਆਂ-ਲਾਰਿਆਂ ਨਾਲ ਸੱਤਾ ‘ਚ ਆਈ ਕੈਪਟਨ ਸਰਕਾਰ ਨੇ 2 ਸਾਲ ਪਹਿਲਾਂ ਹੋਏ ਸਨਸਨੀਖ਼ੇਜ਼ ਖ਼ੁਲਾਸਿਆਂ ਦੀ ਪੰਜਾਬ ਦੇ ਲੋਕਾਂ ਨੂੰ ਭਿਣਕ ਨਹੀਂ ਲੱਗਣ ਦਿੱਤੀ।

ਭਗਵੰਤ ਮਾਨ ਨੇ ਦੋਸ਼ ਲਾਇਆ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਮੁੱਖ ਮੰਤਰੀ ਦਫ਼ਤਰ ਦੇ ਸੀਨੀਅਰ ਅਧਿਕਾਰੀ ਬਾਦਲਾਂ ਅਤੇ ਉਨ੍ਹਾਂ ਦੇ ਘੁਟਾਲੇ ਬਾਜ਼ ਮੰਤਰੀਆਂ-ਅਫ਼ਸਰਾਂ ਨਾਲ ਰਲ ਚੁੱਕੇ ਹਨ। ਇਸ ਲਈ ਵਿਜੀਲੈਂਸ ਜਾਂਚ ਦੇ ਖ਼ੁਲਾਸਿਆਂ ਦੀਆਂ ਤੰਦਾਂ ਹੋਰ ਅੱਗੇ ਖੋਲ੍ਹਣ ਦੀ ਥਾਂ ਪੂਰੇ ਘੁਟਾਲੇ ਨੂੰ ਦਬਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਗਈ ਹੈ।

ਭਗਵੰਤ ਮਾਨ ਨੇ ਕਿਹਾ ਕਿ ਹੁਣ ਜਦੋਂ ਗੁਰਿੰਦਰ ਸਿੰਘ ਭਾਪਾ ਦਾ ਇਕਬਾਲੀਆ ਬਿਆਨ ਮੀਡੀਆ ਅਤੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ ਹੈ, ਫਿਰ ਵੀ ਸਰਕਾਰ ਅਤੇ ਇਸ ‘ਚ ਸ਼ਾਮਲ ਸਾਬਕਾ ਮੰਤਰੀ ਅਤੇ ਅਫ਼ਸਰ ਦੜ ਵੱਟੀ ਬੈਠੇ ਹਨ।

ਮਾਨ ਨੇ ਕਿਹਾ ਕਿ ਪੰਜਾਬ ਦੇ ਖ਼ਜ਼ਾਨੇ ਅਤੇ ਲੋਕਾਂ ਦੇ ਹਿਤਾਂ ਦੀ ਲੁੱਟ ਕਰਨ ਵਾਲੇ ਇਨ੍ਹਾਂ ਘੁਟਾਲੇਬਾਜਾ ਨੂੰ ਬਖ਼ਸ਼ਿਆਂ ਨਹੀਂ ਜਾਵੇਗਾ, ਜੇਕਰ ਸਰਕਾਰ ਨੇ ਅਜੇ ਵੀ ਲੋੜੀਂਦੇ ਸਖ਼ਤ ਕਦਮ ਨਾ ਚੁੱਕੇ ਤਾਂ ਆਮ ਆਦਮੀ ਸਰਕਾਰ ‘ਤੇ ਹਰ ਸੰਭਵ ਦਬਾਅ ਬਣਾਵੇਗੀ ਅਤੇ ਲੋੜ ਪਈ ਤਾਂ ਪਾਰਟੀ ਅਦਾਲਤ ਦਾ ਦਰਵਾਜ਼ਾ ਵੀ ਖੜਕਾਏਗੀ।

ਮਾਨ ਨੇ ਕਿਹਾ ਕਿ ਸਿੰਚਾਈ ਘੁਟਾਲੇ ਦੀ ਕੀਮਤ ਪੰਜਾਬ ਦੇ ਲੋਕਾਂ ਅਤੇ ਕਿਸਾਨਾਂ ਨੂੰ ਸਭ ਤੋਂ ਵੱਧ ਚੁਕਾਉਣੀ ਪਈ ਹੈ, ਕਿਉਂਕਿ ਜੇਕਰ ਸਿੰਚਾਈ ਪ੍ਰੋਜੈਕਟਾਂ ‘ਤੇ ਇਮਾਨਦਾਰੀ ਨਾਲ ਪੈਸਾ ਖ਼ਰਚਿਆਂ ਹੁੰਦਾ ਤਾਂ ਨਹਿਰਾਂ, ਸੂਏ ਅਤੇ ਖਾਲ- ਟੇਲਾਂ ‘ਚ ਇਸ ਕਦਰ ਸੋਕਾ ਨਾ ਪੈਂਦਾ।

ਮਾਨ ਨੇ ਕਿਹਾ ਕਿ ਜ਼ਿਮਨੀ ਚੋਣਾਂ ਦੇ ਪ੍ਰਚਾਰ ਦੌਰਾਨ ਬਾਦਲ-ਕੈਪਟਨ ਦੇ ਘੁਟਾਲਿਆਂ ਨਾਲ ਭਰੇ ਮਾਫ਼ੀਆ ਰਾਜ ਦੀ ਜਾਣਕਾਰੀ ਘਰ-ਘਰ ਤੱਕ ਪਹੁੰਚਾਈ ਜਾਵੇਗੀ।

ਮਾਨ ਨੇ ਕਿਹਾ ਕਿ ਜੇਕਰ ਕੈਪਟਨ ਸਰਕਾਰ ਅਜਿਹੇ ਘੁਟਾਲੇ ਬਾਜ਼ਾਂ ਨੂੰ ਸਜਾ ਨਹੀਂ ਦੇ ਸਕੀ ਤਾਂ 2022 ‘ਚ ‘ਆਪ’ ਦੀ ਸਰਕਾਰ ਬਣਨ ‘ਤੇ ਅਜਿਹੇ ਸਾਰੇ ਘੁਟਾਲੇ ਬਾਜ਼ ਸਲਾਖ਼ਾਂ ਪਿੱਛੇ ਸੁੱਟੇ ਜਾਣਗੇ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION