ਅਮਿਤ ਸ਼ਾਹ ਨੇ ਆਖਰ ਵਿੱਚ ਚੁੱਪ ਤੋੜੀ, ਕਹਿੰਦਾ, ਹਿੰਦੀ ਦੀ ਬਾਤ ਨਾ ਕਹੀ ਭਾਈ

ਅੱਜ-ਨਾਮਾ

ਅਮਿਤ ਸ਼ਾਹ ਨੇ ਆਖਰ ਵਿੱਚ ਚੁੱਪ ਤੋੜੀ,
ਕਹਿੰਦਾ, ਹਿੰਦੀ ਦੀ ਬਾਤ ਨਾ ਕਹੀ ਭਾਈ।

ਮੈਂ ਤਾਂ ਸਿਰਫ ਵਿਚਾਰ ਉਹ ਪੇਸ਼ ਕਰਿਆ,
ਲੱਗਿਆ ਜਿਹੜਾ ਸੀ ਮੈਨੂੰ ਤੇ ਸਹੀ ਭਾਈ।

ਕਿਹਾ ਕਦੇ ਨਹੀਂ ਹਾਲਤ ਹੈ ਬਦਲ ਦੇਣੀ,
ਐਵੇਂ ਈ ਬਾਤ ਸੀ ਲੀਹ ਤੋਂ ਲਹੀ ਭਾਈ।

ਓਦਾਂ ਈ ਦੇਸ਼ ਵਿੱਚ ਬੋਲਣਗੇ ਲੋਕ ਬੋਲੀ,
ਜਿਹੜੀ ਜਿੱਦਾਂ ਇਹ ਚੱਲ ਸੀ ਰਹੀ ਬੇਲੀ।

ਦਾਗਿਆ ਗਿਆ ਬਿਆਨ ਇਹ ਸੋਚ ਕੇ ਸੀ,
ਪੈ ਗਿਆ ਪੁੱਠਾ ਤੇ ਦਿੱਤਾ ਉਸ ਟਾਲ ਭਾਈ।

ਛੋਹ ਲਿਆ ਸੰਘ ਪਰਵਾਰ ਨੇ ਕੰਮ ਜਿਹੜਾ,
ਵੇਖ ਕੇ ਵਕਤ ਫਿਰ ਚੱਲਣਗੇ ਚਾਲ ਭਾਈ।

-ਤੀਸ ਮਾਰ ਖਾਂ

18 ਸਤੰਬਰ, 2019 –

Share News / Article

YP Headlines