- Advertisement -
ਅੱਜ-ਨਾਮਾ
ਅਮਰੀਕਾ ਵਿੱਚ ਜਾਂ ਚੀਨ ਦੀ ਟੀਮ ਪੁੱਜੀ,
ਏਜੰਡਾ ਸਿਰਫ ਤੇ ਸਿਰਫ ਵਪਾਰ ਮੀਆਂ।
ਕਰਨੀ ਸੀ ਗੀ ਵਿਚਾਰ ਇਹ ਧਿਰਾਂ ਦੋਵਾਂ,
ਘਟਣਾ ਕਿੰਜ ਆ ਟੈਕਸ ਦਾ ਭਾਰ ਮੀਆਂ।
ਦੋਵਾਂ ਧਿਰਾਂ ਵਿੱਚ ਫਰਕ ਸੀ ਪਹੁੰਚ ਵੱਲੋਂ,
ਖੜਨਾ ਪੈਣਾ ਸੀ ਆਣ ਵਿਚਕਾਰ ਮੀਆਂ।
ਟੁੱਟ ਗਿਆ ਸਬਰ ਟਰੰਪ ਦਾ ਸੁਣੀਂਦਾ ਈ,
ਛੱਡਿਆ ਕੱਢ ਫਿਰ ਗਰਦ ਗੁਬਾਰ ਮੀਆਂ।
ਧਮਕੀ ਚੀਨ ਨੂੰ ਦਿੱਤੀ ਉਸ ਬਹੁਤ ਕੌੜੀ,
ਉਹ ਵੀ ਲੱਗ ਪਏ ਛੱਡਣ ਨੇ ਝੱਗ ਮੀਆਂ।
ਕਾਹਦੀ ਬੈਠਕ ਤੇ ਕਾਹਦੀ ਹੈ ਗੱਲ ਹੋਣੀ,
ਰਹਿੰਦੀ ਉਗਲਣੀ ਬਾਕੀ ਹੈ ਅੱਗ ਮੀਆਂ।
-ਤੀਸ ਮਾਰ ਖਾਂ
ਮਈ 8, 2019
- Advertisement -