ਅਮਰੀਕਾ ਵਿਚ ਅਕਾਲੀ ਦਲ ਅੰਮ੍ਰਿਤਸਰ ਦਾ ਇਕ ਹੀ ਯੂਨਿਟ – ਨਾਰਥ, ਸਾਊਥ, ਈਸਟ, ਵੈਸਟ ਕੋਈ ਵੱਖਰੇ ਯੂਨਿਟ ਨਹੀਂ: ਸਿਮਰਨਜੀਤ ਸਿੰਘ ਮਾਨ

ਫ਼ਤਹਿਗੜ੍ਹ ਸਾਹਿਬ, 6 ਸਤੰਬਰ, 2019 –

“ਅਮਰੀਕਾ ਦੇ ਪੂਰੇ ਮੁਲਕ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਇਕ ਹੀ ਯੂਨਿਟ ਹੈ । ਜਿਸਦੇ ਕੰਨਵੀਨਅਰ ਸ. ਬੂਟਾ ਸਿੰਘ ਖੜੌਦ ਹਨ ਅਤੇ ਪ੍ਰਧਾਨ ਸ. ਸੁਰਜੀਤ ਸਿੰਘ ਕੁਲਾਰ ਹਨ । ਸੀਨੀਅਰ ਮੀਤ ਪ੍ਰਧਾਨ ਸ. ਰੇਸ਼ਮ ਸਿੰਘ ਹਨ । ਇਨ੍ਹਾਂ ਦੀ ਅਗਵਾਈ ਵਿਚ ਸਮੁੱਚੇ ਅਮਰੀਕਾ ਵਿਚ ਸਿੱਖ ਕੌਮ ਦੇ ਕੌਮੀ ਮਿਸ਼ਨ ਖ਼ਾਲਿਸਤਾਨ ਸਟੇਟ ਦੀ ਪ੍ਰਾਪਤੀ ਲਈ ਸਮੂਹਿਕ ਰੂਪ ਵਿਚ ਇਕ ਟੀਮ ਦੀ ਤਰ੍ਹਾਂ ਲੰਮੇਂ ਸਮੇਂ ਤੋਂ ਸਰਗਰਮੀਆ ਕੀਤੀਆ ਜਾ ਰਹੀਆ ਹਨ ।

ਈਸਟ, ਵੈਸਟ, ਸਾਊਂਥ, ਨਾਰਥ ਅਮਰੀਕਾ ਵਿਖੇ ਨਾ ਤਾਂ ਕੋਈ ਪਾਰਟੀ ਦਾ ਵੱਖਰਾ ਯੂਨਿਟ ਹੈ ਅਤੇ ਨਾ ਹੀ ਕੋਈ ਵੱਖਰਾ ਅਹੁਦੇਦਾਰ । ਸ. ਬੂਟਾ ਸਿੰਘ ਖੜੌਦ ਦੀ ਸੁਚੱਜੀ ਅਗਵਾਈ ਵਿਚ ਅਮਰੀਕਾ ਯੂਨਿਟ ਦੇ ਸਮੁੱਚੇ ਅਹੁਦੇਦਾਰ ਕੌਮੀ ਮਿਸ਼ਨ ਅਤੇ ਹੋਰ ਸਿਆਸੀ, ਸਮਾਜਿਕ, ਇਖ਼ਲਾਕੀ ਪਾਰਟੀ ਪ੍ਰੋਗਰਾਮਾਂ ਦੀ ਕਾਮਯਾਬੀ ਲਈ ਨਿਰੰਤਰ ਦ੍ਰਿੜਤਾ, ਸੰਜ਼ੀਦਗੀ ਅਤੇ ਆਪਸੀ ਮਿਲਵਰਤਨ ਨਾਲ ਉਦਮ ਕਰਦੇ ਆ ਰਹੇ ਹਨ । ਪਾਰਟੀ ਵੱਲੋਂ ਅਤੇ ਪਾਰਟੀ ਦਫ਼ਤਰ ਵੱਲੋਂ ਉਪਰੋਕਤ ਸ. ਬੂਟਾ ਸਿੰਘ ਖੜੌਦ ਦੀ ਅਗਵਾਈ ਵਿਚ ਕੰਮ ਕਰਦੇ ਆ ਰਹੇ ਸਮੁੱਚੇ ਮੈਬਰਾਨ ਨੂੰ ਮਾਨਤਾ ਪ੍ਰਾਪਤ ਹੈ ।

ਸਭ ਅਹੁਦੇਦਾਰ ਸਾਹਿਬਾਨ ਇਕ-ਦੂਸਰੇ ਦੀ ਸਨਿਆਰਟੀ, ਸਤਿਕਾਰ-ਮਾਣ ਦਾ ਪੂਰਨ ਰੂਪ ਵਿਚ ਧਿਆਨ ਰੱਖਦੇ ਹੋਏ ਅਨੁਸ਼ਾਸ਼ਨ ਉਤੇ ਪਹਿਰਾ ਦਿੰਦੇ ਹੋਏ ਅਮਰੀਕਾ ਵਿਚ ਪਾਰਟੀ ਸੋਚ ਅਤੇ ਨੀਤੀਆ ਨੂੰ ਬਾਖੂਬੀ ਪ੍ਰਚਾਰਨ ਅਤੇ ਆਪਣੇ ਸਮਰਥਕਾਂ, ਮੈਬਰਾਂ ਦੀ ਗਿਣਤੀ ਵਧਾਉਣ ਦੀ ਜ਼ਿੰਮੇਵਾਰੀ ਪੂਰੇ ਕਰਦੇ ਆ ਰਹੇ ਹਨ । ਇਸੇ ਤਰ੍ਹਾਂ ਅਨੁਸ਼ਾਸ਼ਨ ਦੇ ਪਾਬੰਦ ਰਹਿੰਦੇ ਹੋਏ ਆਪੋ-ਆਪਣੀਆ ਕੌਮੀ ਜ਼ਿੰਮੇਵਾਰੀਆ ਨੂੰ ਸਮੂਹਿਕ ਰੂਪ ਵਿਚ ਪੂਰਨ ਕਰਦੇ ਰਹਿਣਗੇ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਮਰੀਕਾ ਵਿਚ ਵਿਚਰ ਰਹੇ ਸਮੁੱਚੇ ਸਿੱਖਾਂ ਅਤੇ ਪਾਰਟੀ ਨਾਲ ਹਮਦਰਦੀ ਰੱਖਣ ਵਾਲੇ ਸਮੁੱਚੇ ਸਮਰਥਕਾਂ ਤੇ ਅਹੁਦੇਦਾਰ ਸਾਹਿਬਾਨ ਨੂੰ ਅਮਰੀਕਾ ਦੇ ਯੂਨਿਟ ਦੀ ਪਾਰਟੀ ਵੱਲੋਂ ਪ੍ਰਵਾਨਿਤ ਬਣਤਰ ਸੰਬੰਧੀ ਸਪੱਸਟ ਕਰਦੇ ਹੋਏ ਅਤੇ ਸਮੁੱਚੇ ਅਹੁਦੇਦਾਰ ਸਾਹਿਬਾਨ ਨੂੰ ਇਕ ਦੂਸਰੇ ਦਾ ਸੰਜ਼ੀਦਗੀ ਨਾਲ ਸਹਿਯੋਗ ਕਰਨ ਅਤੇ ਪਾਰਟੀ ਦੀਆਂ ਨੀਤੀਆ ਤੇ ਪ੍ਰੋਗਰਾਮਾਂ ਨੂੰ ਲਾਗੂ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ ।

ਉਨ੍ਹਾਂ ਇਸੇ ਪ੍ਰੈਸ ਰੀਲੀਜ ਵਿਚ ਇਹ ਵੀ ਸਪੱਸਟ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਸਮੁੱਚੇ ਸੰਸਾਰ ਵਿਚ ਇਕੋ ਹੀ ਪ੍ਰਬੰਧਕੀ ਮੁੱਖ ਦਫ਼ਤਰ ਕਿਲ੍ਹਾ ਸ. ਹਰਨਾਮ ਸਿੰਘ, ਡਾਕਖਾਨਾ ਤਲਾਣੀਆ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ, ਪੰਜਾਬ (ਇੰਡੀਆ) ਵਿਖੇ ਹੈ । ਕੇਵਲ ਇਸ ਦਫ਼ਤਰ ਨੂੰ ਹੀ ਪਾਰਟੀ ਮੈਂਬਰਸ਼ਿਪ ਦੇ ਆਈ.ਡੀ. ਕਾਰਡ ਜਾਰੀ ਕਰਨ ਦਾ ਅਧਿਕਾਰ ਹਾਸਿਲ ਹੈ । ਅਮਰੀਕਾ ਜਾਂ ਕਿਸੇ ਹੋਰ ਮੁਲਕ ਵਿਚ ਚੱਲ ਰਹੇ ਪਾਰਟੀ ਦੇ ਸਹਿਯੋਗੀ ਦਫ਼ਤਰਾਂ ਜਾਂ ਕਿਸੇ ਅਹੁਦੇਦਾਰ ਨੂੰ ਪਾਰਟੀ ਆਈ.ਡੀ. ਕਾਰਡ ਜਾਰੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ ।

ਜਿਸ ਵੀ ਮੈਂਬਰ ਨੂੰ ਇਹ ਕਾਰਡ ਜਾਰੀ ਕੀਤਾ ਜਾਂਦਾ ਹੈ ਉਸ ਤੋਂ ਪਾਰਟੀ ਦਫ਼ਤਰ ਆਧਾਰ ਕਾਰਡ ਉਤੇ ਦਸਤਖ਼ਤ ਲੈਕੇ ਰਿਕਾਰਡ ਵਿਚ ਰੱਖਦੀ ਹੈ ਅਤੇ ਬਾਹਰਲੇ ਮੁਲਕਾਂ ਵਿਚ ਬਣਨ ਵਾਲੇ ਮੈਬਰਾਂ ਦੇ ਪਾਸਪੋਰਟ ਦੀ ਕਾਪੀ ਉਤੇ ਦਸਤਖ਼ਤ ਕਰਕੇ ਆਪਣੇ ਰਿਕਾਰਡ ਵਿਚ ਰੱਖਦੀ ਹੈ ਅਤੇ ਉਸਦਾ ਨਾਮ ਅਤੇ ਦਸਤਖ਼ਤ ਪਾਰਟੀ ਰਜਿਸਟਰਡ ਉਤੇ ਦਰਜ ਹੁੰਦੇ ਹਨ । ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ । ਇਸ ਆਈ.ਡੀ. ਕਾਰਡ ਦੀ ਪ੍ਰਣਾਲੀ ਨੂੰ ਹੋਰ ਪ੍ਰਪੱਕ ਕਰਨ ਲਈ ਉਪਾਅ ਕੀਤੇ ਜਾ ਰਹੇ ਹਨ ਤਾਂ ਕਿ ਇਸ ਕਾਰਡ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ।

ਪਾਰਟੀ ਦੀ ਸੋਚ ਦੇ ਸਮਰਥਕ, ਹਮਦਰਦ ਅਤੇ ਬਣਨ ਵਾਲੇ ਮੈਬਰ ਜੇਕਰ ਉਪਰੋਕਤ ਪਾਰਟੀ ਦੇ ਮੁੱਖ ਦਫ਼ਤਰ ਤੋਂ ਬਿਨ੍ਹਾਂ ਕਿਸੇ ਸਥਾਂਨ ਤੋਂ ਆਈ.ਡੀ. ਕਾਰਡ ਬਣਵਾਉਦੇ ਹਨ, ਤਾਂ ਅਜਿਹੇ ਬੋਗਸ ਕਾਰਡ ਦੀ ਸੁਰੱਖਿਆ, ਮਾਨਤਾ ਅਤੇ ਅਨੁਸ਼ਾਸ਼ਨਹੀਣਤਾ ਲਈ ਉਹ ਖੁਦ ਜ਼ਿੰਮੇਵਾਰ ਹੋਣਗੇ, ਅਜਿਹੇ ਜਾਰੀ ਕੀਤੇ ਜਾਣ ਵਾਲੇ ਆਈ.ਡੀ. ਕਾਰਡਾਂ ਨਾਲ ਪਾਰਟੀ ਦੀ ਕੋਈ ਜ਼ਿੰਮੇਵਾਰੀ ਨਹੀਂ ਹੋਵੇਗੀ ।

ਸ. ਮਾਨ ਨੇ ਪਾਰਟੀ ਦੇ ਅਨੁਸ਼ਾਸ਼ਨ ਉਤੇ ਜੋਰ ਦਿੰਦੇ ਹੋਏ ਕਿਹਾ ਕਿ ਜੋ ਅਮਰੀਕਾ ਦੀ 5 ਮੈਬਰੀ ਅਤੇ 25 ਮੈਬਰੀ ਸਮੁੱਚੀ ਜ਼ਿੰਮੇਵਾਰੀ ਨੂੰ ਨਿਭਾਉਣ ਅਤੇ ਪਾਰਟੀ ਨੀਤੀਆ ਤੇ ਪ੍ਰੋਗਰਾਮਾਂ ਨੂੰ ਪ੍ਰਚਾਰਨ ਤੇ ਲਾਗੂ ਕਰਨ ਲਈ ਬਣੀ ਹੋਈ ਹੈ, ਸ. ਰੇਸ਼ਮ ਸਿੰਘ ਉਪਰੋਕਤ ਦੋਵੇ ਕਮੇਟੀਆ ਵਿਚ ਆਪਣੇ ਸਹਿਯੋਗੀਆਂ ਨੂੰ ਤਹਿ ਕੀਤੇ ਗਏ ਨਿਯਮਾਂ ਅਤੇ ਨੀਤੀਆ ਅਨੁਸਾਰ ਸ. ਬੂਟਾ ਸਿੰਘ ਖੜੌਦ ਕੰਨਵੀਨਅਰ ਅਤੇ ਸ. ਸੁਰਜੀਤ ਸਿੰਘ ਕਲਾਰ ਪ੍ਰਧਾਨ ਅਮਰੀਕਾ ਯੂਨਿਟ ਨਾਲ ਸਲਾਹ-ਮਸਵਰਾਂ ਕਰਦੇ ਹੋਏ ਅਤੇ ਸਦਭਾਵਨਾ ਵਾਲਾ ਮਾਹੌਲ ਪੈਦਾ ਕਰਦੇ ਹੋਏ ਉਪਰੋਕਤ ਦੋਵੇ ਕਮੇਟੀਆ ਵਿਚ ਮੈਬਰ ਦੇ ਸਕਦੇ ਹਨ ।

ਸ. ਮਾਨ ਨੇ ਉਪਰੋਕਤ ਤਿੰਨੇ ਜ਼ਿੰਮੇਵਾਰ ਸੰਜ਼ੀਦਾ ਅਤੇ ਦ੍ਰਿੜਤਾ ਵਾਲੀ ਸੋਚ ਦੇ ਮਾਲਕ ਅਮਰੀਕਾ ਦੇ ਆਗੂਆ ਨੂੰ ਆਪਸੀ ਸਹਿਯੋਗ ਰਾਹੀ ਅਮਰੀਕਾ ਦੇ ਯੂਨਿਟ ਨੂੰ ਹੋਰ ਵਧੇਰੇ ਮਜ਼ਬੂਤ ਕਰਨ ਅਤੇ ਕੌਮੀ ਸੋਚ ‘ਖ਼ਾਲਿਸਤਾਨ’ ਨੂੰ ਦੁਨੀਆਂ ਦੇ ਨਕਸੇ ਤੇ ਲਿਆਉਣ ਲਈ ਦੂਰਅੰਦੇਸ਼ੀ ਵਾਲੇ ਉਦਮ ਕਰਨ ਦੀ ਜੋਰਦਾਰ ਅਪੀਲ ਵੀ ਕੀਤੀ ।

ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਇਸ ਪ੍ਰੈਸ ਰੀਲੀਜ ਰਾਹੀ ਅਮਰੀਕਨ ਸਿੱਖਾਂ ਅਤੇ ਪਾਰਟੀ ਅਹੁਦੇਦਾਰਾਂ ਨੂੰ ਦਿੱਤੇ ਜਾ ਰਹੇ ਸੁਨੇਹੇ ਨੂੰ ਪੂਰੀ ਇਮਾਨਦਾਰੀ ਅਤੇ ਕੌਮੀ ਸੋਚ ਨੂੰ ਮੁੱਖ ਰੱਖਕੇ ਅਨੁਸ਼ਾਸ਼ਨ ਨੂੰ ਹਰ ਕੀਮਤ ਤੇ ਕਾਇਮ ਰੱਖਣਗੇ ਅਤੇ ਸਮੇਂ-ਸਮੇਂ ਤੇ ਪਾਰਟੀ ਵੱਲੋਂ ਕੀਤੇ ਜਾਣ ਵਾਲੇ ਫੈਸਲਿਆ ਨੂੰ ਹਮੇਸ਼ਾਂ ਦੀ ਤਰ੍ਹਾਂ ਲਾਗੂ ਕਰਨ ਦੀ ਜ਼ਿੰਮੇਵਾਰੀ ਨਿਭਾਉਦੇ ਰਹਿਣਗੇ ।

Share News / Article

Yes Punjab - TOP STORIES