ਅਮਰੀਕਾ ਚ ਸਿੱਖਾਂ ਵੱਲੋਂ ਦਸਤਾਰ ਬਾਰੇ ਜਾਣਕਾਰੀ ਵਧਾਉਣ ਲਈ ਵੀਡੀਓ ਵਾਇਰਲ! – ਵੀਡੀਓ ਸਣੇ

ਵਾਸ਼ਿੰਗਟਨ, ਜੁਲਾਈ 24, 2019:

ਅਮਰੀਕਨਾਂ ਨੂੰ ਸਿੱਖਾਂ ਅਤੇ ਉਨ੍ਹਾਂ ਦੀ ਦਸਤਾਰ ਬਾਰੇ ਜਾਣਕਾਰੀ ਵਧਾਉਣ ਵਾਲੀ ਇਕ ਕਾਮੇਡੀ ਵੀਡੀਓ ਵਾਇਰਲ ਹੋ ਗਈ ਹੈ ਅਤੇ ਇਹ ਸੋਸ਼ਲ ਮੀਡੀਆ ‘ਤੇ ਇਕਸਨਸਨੀ ਬਣ ਗਈ ਹੈ।

ਅਮਰੀਕਾ ਚ ਅੱਜ-ਕੱਲ੍ਹ ਦੇ ਸਮਾਜਿਕ ਅਤੇ ਰਾਜਨੀਤਿਕ ਵੰਡ ਵਾਲੇ ਮਾਹੌਲਦੇ ਵਿੱਚ ਨੈਸ਼ਨਲ ਸਿੱਖ ਕੈਂਪੇਨ ਨੇ ਹਾਲੀਵੁੱਡ ਦੇ ਨਾਮਵਰ ਕੰਪਨੀ ਫੰਨੀ ਔਰ ਡਾਈ ਨਾਮੀ ਕੰਪਨੀ ਨਾਲਮਿਲਕੇ ਹਾਸਰਸੀ ਵੀਡੀਓ ਰੀਲੀਜ਼ ਕੀਤੀ ਹੈ ਜੋ ਕਿ ਧਿਆਨ ਦਾ ਕੇਂਦਰ ਬਣੀ ਹੈ।

ਵਿਡੀਓ ਲਾਂਚ ਦੇ 4 ਹਫਤਿਆਂ ਦੇ ਅੰਦਰ ਅੱਧੇ ਲੱਖ ਦੇ ਨੇੜੇ ਦਰਸ਼ਕਾਂ ਖ਼ਾਸ ਕਰਕੇ ਨੌਜਵਾਨਾਂ ਵੱਲੋਂ ਦੇਖੀ ਜਾ ਚੁੱਕੀ ਹੈ ਅਤੇਹਰ ਰੋਜ਼ ਗਿਣਤੀ ਵਧ ਰਹੀ ਹੈ।

ਹਾਸੇ ਭਰਪੂਰ ਵੀਡੀਓ “ਡਾਇਵਰਸਿਟੀ ਡੇ” ਵਿੱਚ ਇੱਕ ਸਿੱਖ ਡਾਇਰੈਕਟਰ ਅਤੇ ਦੋ ਸਿੱਖ ਅਦਾਕਾਰਾ, ਬੱਬੂ ਅਤੇ ਸੈਂਡੀ ਗਿੱਲ ਸ਼ਾਮਲ ਹਨ ਅਤੇ ਇੱਕ ਐਚਆਰ ਟਰੇਨਿੰਗ ਦੌਰਾਨ ਭੇਦਭਾਵ ਨੂੰ ਸੰਬੋਧਿਤਕਰਦੇ ਹੋਏ ਇੱਕ ਆਧੁਨਿਕ ਕਾਰਜ ਸਥਾਨ ਵਿੱਚ ਲੋਕਾਂ ਦੀਆਂ ਪ੍ਰੰਪਰਾਵਾਂ ਖ਼ਾਸ ਕਰਕੇ ਪੱਗ ਬਾਰੇ ਗੱਲਕਰਦਿਆਂ ਦਿਖਾਈ ਗਈ ਹੈ।

ਇਕ ਹਾਸੇ-ਮਜ਼ਾਕ ਢੰਗ ਨਾਲ ਸਿੱਖਾਂ ਅਤੇ ਉਹਨਾਂ ਦੇ ਧਾਰਮਿਕਵਿਸ਼ਵਾਸਾਂ ਬਾਰੇ ਤੱਥ ਉਜਾਗਰ ਕਰਦੀ ਇਹ ਵੀਡੀਓ ਦਰਸ਼ਕਾਂ ਵੱਲੋਂ ਪਸੰਦ ਕੀਤੀ ਜਾ ਰਹੀ ਹੈ।

“ਨੈਸ਼ਨਲ ਸਿੱਖ ਕੈਂਪ ਦੇ ਕਾਰਜਕਾਰੀ ਡਾਇਰੈਕਟਰ ਅੰਜਲੀਨ ਕੌਰ ਨੇ ਕਿਹਾ, “ਸਿੱਖ ਪੱਗ ਧਾਰਮਿਕਅਤੇ ਲਿੰਗ ਸਮਾਨਤਾ ਦਾ ਪ੍ਰਤੀਕ ਹੈ ਅਤੇ ਸਾਰੇ ਲੋਕਾਂ ਲਈ ਬੇਇਨਸਾਫ਼ੀ ਲਈ ਖੜੇ ਹੋਣ ਦੀ ਘੋਸ਼ਣਾਹੈ। ਸਿੱਖ ਧਰਮ ਦੇ ਇਸ ਸਭ ਤੋਂ ਮਹੱਤਵਪੂਰਨ ਗੁਣ ਦੀ ਅਣਜਾਣਤਾ ਕਰਕੇ, ਸਿੱਖਾਂ ਅਤੇ ਉਨ੍ਹਾਂ ਦੇਬੱਚਿਆਂ ਨੂੰ ਨਕਾਰਾਤਮਕ ਅਤੇ ਕਦੇ-ਕਦਾਈਂ ਹਿੰਸਾ ਵਾਲਾ ਵਾਤਾਵਰਣ ਦਾ ਸਾਹਮਣਾ ਕਰਨਾ ਪੈਂਦਾਹੈ।”

ਵੀਡੀਓ ਦੇਖੋ

Let’s Talk About Turbans (Gasp!)

Talking about race, religion and turbans is awkward for literally everyone but the guy in the turban.

Funny Or Die ಅವರಿಂದ ಈ ದಿನದಂದು ಪೋಸ್ಟ್ ಮಾಡಲಾಗಿದೆ ಬುಧವಾರ, ಜೂನ್ 19, 2019

ਉਹਨਾਂ ਨੇ ਅੱਗੇ ਕਿਹਾ, “ਫੰਨੀ ਔਰ ਡਾਈ ਦੀ ਸ਼ਾਨਦਾਰ ਟੀਮ ਦੇ ਨਾਲ ਮਿਲ ਕੇ ਕੰਮ ਕਰਨਾ ਸਾਡੇਲਈ ਜ਼ਰੂਰੀ ਸੀ ਤਾਕਿ ਅਸੀਂ ਅਮਰੀਕਾ ਦੇ ਨੌਜਵਾਨਾਂ ਨੂੰ ਸਿੱਖਿਆ ਦੇਕੇ ਸਿੱਖ ਧਰਮ ਬਾਰੇਅਗਿਆਨਤਾ ਨੂੰ ਖ਼ਤਮ ਕਰਨ ਦੇ ਕਦਮ ਚੁੱਕ ਸਕੀਏ।

ਐਨ ਐਸ ਸੀ ਦੇ ਸੰਸਥਾਪਕ ਡਾ. ਰਾਜਵੰਤ ਸਿੰਘ ਨੇ ਕਿਹਾ, “ਇਹ ਵੀਡੀਓ ਬਹੁਤ ਸਫਲ ਹੋਈ ਹੈ ਅਤੇਫੇਸਬੁੱਕ, ਟਵਿੱਟਰ ਅਤੇ ਯੂਟਿਊਬ ‘ਤੇ 400,000 ਤੋਂ ਵੱਧ ਲੋਕਾਂ ਦੇ ਵਿਚਾਰ ਆਏ ਹਨ।

ਵਿਡੀਓ ਨੇਉੱਚ ਕੋਟੀ ਦੇ ਰਾਜਨੀਤਿਕ ਅਤੇ ਸਮਾਜਿਕ ਅਦਾਰੇ ਅਤੇ ਹਸਤੀਆਂ ਵੱਲੋਂ ਸਮਰਥਨ ਹਾਸਿਲ ਕੀਤੀ ਹੈ।ਅਮਰੀਕਨ ਸਿਵਲ ਅਧਿਕਾਰ ਸਮੂਹਾਂ ਜਿਵੇਂ ਐਂਟੀ-ਡੈਹਮੈਮੀਨੇਸ਼ਨ ਲੀਗ, ਸੈਂਟਰ ਫਾਰ ਅਮਰੀਕਨਪ੍ਰੋਗ੍ਰੈਸ, ਰੌਕ ਦਿ ਵੋਟ, ਦ ਵੂਮਨ ਮਾਰਚ ਅਤੇ ਦੋਹਾਂ ਰਾਜਨਿਤਿਕ ਪਾਰਟੀ ਦੇ ਅਧਿਕਾਰੀਆਂ ਤੋਂ ਵੀਸਹਾਇਤਾ ਪ੍ਰਾਪਤ ਕੀਤੀ ਹੈ।

ਉਨ੍ਹਾਂ ਨੇ ਕਿਹਾ, “ਅਸੀਂ ਨਤੀਜਿਆਂ ਤੋਂ ਬਹੁਤ ਪ੍ਰਸੰਨ ਹਾਂ ਅਤੇ ਨੌਜਵਾਨਾਂ ਚ ਸੰਦੇਸ਼ ਨੂੰ ਫੈਲਾਉਣ ਅਤੇਸਾਡੇ ਬੱਚਿਆਂ ਅਤੇ ਨੌਜਵਾਨਾਂ ਲਈ ਇਕ ਬਿਹਤਰ ਵਾਤਾਵਰਣ ਪੈਦਾ ਕਰਨ ਵਿਚ ਮਦਦ ਕਰਨ ਲਈਇਹ ਕਰਨਾ ਜ਼ਰੂਰੀ ਹੈ”

ਬ੍ਰੈੱਡ ਜੇਨਕਿੰਸ, ਪ੍ਰੋਡਕਸ਼ਨਜ਼ ਦੇ ਸੰਸਥਾਪਕ ਅਤੇ ਵ੍ਹਾਈਟ ਹਾਊਸ ਦੇ ਸਾਬਕਾ ਐਸੋਸੀਏਟ ਨਿਰਦੇਸ਼ਕਨੇ ਕਿਹਾ “ਵੀਡੀਓ ਅਸਲ ਵਿਚ ਅਮਰੀਕਾ ਚ ਅਗਿਆਨਤਾ ਨੂੰ ਖ਼ਤਮ ਕਰਨ ਵਿਚ ਮਦਦ ਕਰਦੀ ਹੈਅਤੇ ਸਾਡੇ ਸਾਰਿਆਂ ਲਈ ਇੱਕ ਵਧਿਆ ਮਾਹੌਲ ਬਣਾਉਂਦੀ ਹੈ।” ਇਸ ਕੰਪਨੀ ਰਾਹੀਂ ਵਾਲ ਮਾਰਟ, ਐਮਜ਼ਾਨ ਅਤੇ ਕਰੂਗਰ ਵਰਗੀਆਂ ਵਡੀਆਂ ਕੰਪਨੀਆਂ ਵੀ ਆਪਣਾ ਸੰਦੇਸ਼ ਲੋਕਾਂ ਤੱਕ ਪਹਿਚਾਣਲਈ ਵਰਤ ਰਹੀਆਂ ਹਨ।

ਅਮਰੀਕਨ ਸਿੱਖਾਂ ਨੂੰ ਦਸਤਾਰ ਕਰਕੇ ਕਈ ਵਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਇਸੇ ਲਈ ਨੈਸ਼ਨਲ ਸਿੱਖ ਕੈਂਪੇਨ ਵਲੋ ਕਈ ਕਦਮ ਚੁੱਕੇ ਗਏ ਹਨ। ਪਹਿਲਾਂ ੨੦੧੭ ਵਿੱਚ ਸਿੱਖ ਧਰਮਬਾਰੇ ਟੀਵੀ ਤੇ ਇਸ਼ਤਿਹਾਰ ਚਲਾਏ ਗਏ ਸਨ।

ਇਸ ਸਾਲ ਗੁਰੂ ਨਾਨਕ ਸਾਹਿਬ ਤੇ ਵਫਿਲਮਅਮਰੀਕਾ ਦੇ ੨੦੦ ਟੀਵੀ ਸ਼ਟੇਸ਼ਨਾ ਚ ਚਲਾਉਣ ਦਾ ਪਲਾਨ ਹੈ ਅਤੇ ਹੁਣ ਇਹ ਨੌਜਵਾਨ ਵਰਗਤੱਕ ਪਹੁਚਣ ਦਾ ਕਦਮ ਚੱਕਿਆ ਗਿਆ ਹੈ। ਇਹ ਸਾਰਾ ਕੁਝ ਅਸੀਂ ਸਿੱਖ ਹਾਂ ਦੀ ਮੁੰਹਿੰਮ ਤਹਿਤ ਕੀਤਾਜਾ ਰਿਹਾ ਹੈ।

Share News / Article

Yes Punjab - TOP STORIES