ਅਮਰਜੀਤ ਟਿੱਕਾ ਦੀ ਨਿਯੁਕਤੀ ਰੱਦ ਹੋਵੇ, ਲੁਧਿਆਣਾ ਦੇ ਉੱਚ ਕਾਂਗਰਸੀਆਂ ਖਿਲਾਫ਼ ਇਲਜ਼ਾਮ ਲਾਉਣ ਵਾਲੇ ਟਿੱਕਾ ਨੂੰ ਬਰਖ਼ਾਸਤ ਕਰਨ ਦੀ ਮੰਗ

ਲੁਧਿਆਣਾ, 28 ਅਗਸਤ, 2019 –

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਸਥਾਨਕ ਸਰਕਾਰਾਂ ਸੈਲ ਦੇ ਸਾਬਕਾ ਉਪ ਚੇਅਰਮੈਨ ਗੁਰਸਿਮਰਨ ਸਿੰਘ ਮੰਡ ਨੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਅਮਰਜੀਤ ਟਿੱਕਾ ਨੂੰ ਪੰਜਾਬ ਰਾਜ ਮੀਡੀਅਮ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦਾ ਚੇਅਰਮੈਨ ਬਨਣ ਨੂੰ ਗਲਤ ਦਰਸਾਉਂਦੀਆਂ ਇੱਕੋਂ ਘਰ ਵਿੱਚ ਦੋ ਚੇਅਰਮੈਨੀਆਂ ਨੂੰ ਦੇਣ ਤੇ ਵੱਡੇ ਸਵਾਲ ਖੜੇ ਕੀਤੇ ਹਨ।

ਉਨ੍ਹਾ ਪੰਜਾਬ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸ੍ਰ ਟਿੱਕਾ ਦੀ ਨਿਯੁਕਤੀ ਨੂੰ ਤੁਰੰਤ ਰੱਦ ਕਰਨ ਸਬੰਧੀ ਗੁਹਾਰ ਲਗਾਈ ਹੈ।

ਮਿਹਨਤੀ ਅਤੇ ਯੁਵਾ ਨੇਤਾ ਸੁਖਵਿੰਦਰ ਸਿੰਘ ਬਿੰਦਰਾ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਰਾਜ ਯੂਥ ਡਿਵੈਲਪਮੈਂਟ ਬੋਰਡ ਦਾ ਚੇਅਰਮੈਨ ਨੂੰ ਨਿਯੁਕਤ ਕਰਨ ਤੇ ਧੰਨਵਾਦ ਕਰਦਿਆ ਸ੍ਰ ਮੰਡ ਨੇ ਕਿਹਾ ਕਿ ਬਿੰਦਰਾ ਦੀ ਨਿਯੁਕਤੀ ਨਾਲ ਯੂਥ ਪੀੜੀ ਵਿੱਚ ਜਾਨ ਪੈਦਾ ਹੋ ਗਈ ਹੈ ।

ਸ੍ਰ ਮੰਡ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਸ੍ਰ ਟਿੱਕਾ ਨੇ ਸਮੇਂ ਸਮੇਂ ਤੇ ਆਪਣੀ ਰਾਜਨੀਤੀ ਚਮਕਾਉਣ ਖਾਤਰ ਵੱਡੇ ਲੀਡਰਾਂ ਦੇ ਖਿਲਾਫ ਬਿਆਨ ਬਾਜੀ ਕਰਦੇ ਹਨ, ਯਾਦ ਰਹੇ ਕਿ ਸ੍ਰ ਟਿੱਕਾ ਨੇ ਕਾਰਪੋਰੇਸ਼ਨਾਂ ਦੀ ਚੋਣਾਂ ਵਿੱਚ ਟਿਕਟਾਂ ਵੰਡਣ ਲਈ ਲੁਧਿਆਣਾ ਦੇ ਉਚ ਕਾਂਗਰਸੀ ਨੇਤਾਵਾਂ ਤੇ ਟਿਕਟਾਂ ਵੇਚਣ ਦੇ ਇਲਜਾਮ ਲਾਏ ਸਨ।

Share News / Article

Yes Punjab - TOP STORIES