ਅਬਦੁੱਲੇ ਵੱਡੇ ਦੀ ਕੱਟੀ ਗਈ ਨਜ਼ਰਬੰਦੀ, ਆਇਆ ਜੇਲ੍ਹ ਤੋਂ ਕੱਲ੍ਹ ਸੀ ਬਾਹਰ ਮੀਆਂ

ਅੱਜ-ਨਾਮਾ

ਅਬਦੁੱਲੇ ਵੱਡੇ ਦੀ ਕੱਟੀ ਗਈ ਨਜ਼ਰਬੰਦੀ,
ਆਇਆ ਜੇਲ੍ਹ ਤੋਂ ਕੱਲ੍ਹ ਸੀ ਬਾਹਰ ਮੀਆਂ।

ਨਾ ਹੀ ਕੌੜਾ ਨਾ ਫਿੱਕਾ ਕੁਝ ਕਿਹਾ ਉਸ ਨੇ,
ਹਾਲਤ ਚਿਹਰੇ ਤੋਂ ਹੁੰਦੀ ਸੀ ਜ਼ਾਹਰ ਮੀਆਂ।

ਨਹੀਂ ਸੀ ਮਾਰਿਆ ਦਮਗਜ਼ਾ ਕੋਈ ਭਰਵਾਂ,
ਨਹੀਂ ਸੀ ਮਾਰੀ ਭਵਿੱਖ ਦੀ ਟਾਹਰ ਮੀਆਂ।

ਦਿੱਲੀ ਜਾਣ ਲਈ ਤੁਰਤ ਤਿਆਰ ਸੁਣਿਆ,
ਜਿਹੜੀ ਲੀਡਰਾਂ ਲਈ ਪੱਕੀ ਠਾਹਰ ਮੀਆਂ।

ਜਾ ਕੇ ਦਿੱਲੀ ਉਹ ਸਿਆਸਤ ਦੀ ਚਾਲ ਵੇਖੂ,
ਪਾਇਲਟ ਨਾਲ ਕੋਈ ਕਰੂ ਉਹ ਗੱਲ ਮੀਆਂ।

ਦੋਵਾਂ ਪੁੱਤਰ-ਜਵਾਈ ਲਈ ਫਿਕਰ ਉਸ ਨੂੰ,
ਸੌਖਾ ਲੱਭਣ ਨਹੀਂ ਉਲਝਣ ਦਾ ਹੱਲ ਮੀਆਂ।

-ਤੀਸ ਮਾਰ ਖਾਂ
ਮਾਰਚ 15, 2020

Share News / Article

Yes Punjab - TOP STORIES