ਕਪੂਰਥਲਾ, 1 ਜਨਵਰੀ, 2019 –
ਜ਼ਿਲਾ ਯੋਜਨਾ ਬੋਰਡ ਦੇ ਨਵ-ਨਿਯੁਕਤ ਚੇਅਰਮੈਨ ਸ੍ਰੀ ਅਨੂਪ ਕੱਲਣ ਨੇ ਅੱਜ ਸਥਾਨਕ ਯੋਜਨਾ ਭਵਨ ਵਿਖੇ ਵਿਧਾਇਕ ਰਾਣਾ ਗੁਰਜੀਤ ਸਿੰਘ, ਸ. ਬਲਵਿੰਦਰ ਸਿੰਘ ਧਾਲੀਵਾਲ, ਸ. ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਸ੍ਰੀ ਸੁਸ਼ੀਲ ਰਿੰਕੂ ਤੇ ਹੋਰਨਾਂ ਅਹਿਮ ਸ਼ਖਸੀਅਤਾਂ ਦੀ ਹਾਜ਼ਰੀ ਵਿਚ ਆਪਣਾ ਅਹੁਦਾ ਸੰਭਾਲ ਲਿਆ।
ਇਸ ਮੌਕੇ ਉਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਮੁੱਚੀ ਲੀਡਰਸ਼ਿਪ ਵੱਲੋਂ ਜਿਨਾਂ ਉਮੀਦਾਂ ਨਾਲ ਉਨਾਂ ਨੂੰ ਇਹ ਅਹਿਮ ਜਿੰਮੇਵਾਰੀ ਸੌਂਪੀ ਗਈ ਹੈ, ਉਸ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ। ਉਨਾਂ ਕਿਹਾ ਕਿ ਚੇਅਰਮੈਨ ਹੋਣ ਦੇ ਨਾਤੇ ਉਹ ਜ਼ਿਲੇ ਦੇ ਵੱਖ-ਵੱਖ ਹਲਕਿਆਂ ਦੇ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਉਣਗੇ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਹਮੇਸ਼ਾ ਤੱਤਪਰ ਰਹਿਣਗੇ।
ਇਸ ਮੌਕੇ ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਹੋਰਨਾਂ ਆਗੂਆਂ ਨੇ ਕਿਹਾ ਕਿ ਸ੍ਰੀ ਅਨੂਪ ਕੱਲਣ ਇਕ ਮਿਹਨਤੀ ਤੇ ਕਾਬਿਲ ਆਗੂ ਹਨ ਅਤੇ ਉਨਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਜ਼ਿਲੇ ਨੂੰ ਵਿਕਾਸ ਦੀਆਂ ਬੁਲੰਦੀਆਂ ’ਤੇ ਪਹੁੰਚਾਉਣਗੇ।
ਇਸ ਮੌਕੇ ਸਾਬਕਾ ਵਿਧਾਇਕਾ ਮੈਡਮ ਰਾਜਬੰਸ ਕੌਰ ਰਾਣਾ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਹੁਲ ਚਾਬਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਸੁਰਿੰਦਰ ਪਾਲ ਆਂਗਰਾ, ਐਸ. ਡੀ. ਐਮ ਕਪੂਰਥਲਾ ਸ੍ਰੀ ਵਰਿੰਦਰ ਪਾਲ ਸਿੰਘ ਬਾਜਵਾ, ਕੇਂਦਰੀ ਸਹਿਕਾਰੀ ਬੈਂਕ ਕਪੂਰਥਲਾ ਦੇ ਚੇਅਰਮੈਨ ਸ. ਹਰਜੀਤ ਸਿੰਘ ਪਰਮਾਰ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਮਨੋਜ ਭਸੀਨ, ਮਾਰਕੀਟ ਕਮੇਟੀ ਦੇ ਚੇਅਰਮੈਨ ਸ. ਅਵਤਾਰ ਸਿੰਘ ਔਜਲਾ ਤੇ ਉੱਪ ਚੇਅਰਮੈਨ ਸ੍ਰੀ ਰਜਿੰਦਰ ਕੌੜਾ, ਸ. ਅਮਰਜੀਤ ਸਿੰਘ ਸੈਦੋਵਾਲ, ਸ੍ਰੀ ਗੁਰਦੀਪ ਸਿੰਘ ਬਿਸ਼ਨਪੁਰ, ਜ਼ਿਲਾ ਪ੍ਰੀਸ਼ਦ ਮੈਂਬਰ ਸ੍ਰੀ ਮਣੀ ਔਜਲਾ, ਸ੍ਰੀ ਗੋਰਾ ਗਿੱਲ, ਸ੍ਰੀ ਨਰਿੰਦਰ ਸਿੰਘ ਮੰਨਸੂ, ਸ੍ਰੀ ਵਿਕਾਸ ਸ਼ਰਮਾ, ਯੂਥ ਪ੍ਰਧਾਨ ਸ੍ਰੀ ਕਰਨ ਮਹਾਜਨ, ਸ੍ਰੀ ਨਾਮਦੇਵ ਅਰੋੜਾ, ਸ੍ਰੀ ਸਤਪਾਲ ਮਹਿਰਾ, ਸ੍ਰੀ ਤਰਸੇਮ, ਡਾ. ਰਾਜੀਵ ਪ੍ਰਾਸ਼ਰ, ਡਾ. ਰਣਬੀਰ ਕੌਸ਼ਲ, ਸ੍ਰੀ ਅਸ਼ੋਕ ਅਰੋੜਾ, ਸ੍ਰੀ ਨੀਤੂ ਖੁੱਲਰ, ਸ੍ਰੀ ਨਰੇਸ ਭੰਡਾਰੀ, ਸ੍ਰੀ ਪ੍ਰਦੀਪ ਮਿਨਹਾਸ, ਸ੍ਰੀ ਗੁਮੇਜ ਸਹੋਤਾ, ਸ੍ਰੀ ਰਵਿੰਦਰ ਬਹਿਲ, ਸ੍ਰੀ ਵਿਜੇ ਛਾਬੜਾ, ਸ੍ਰੀ ਨਰੋਤਮ ਸ਼ਰਮਾ, ਸ੍ਰੀ ਬਿੱਟੂ ਗਾਂਧੀ, ਸ੍ਰੀ ਪਰਮਜੀਤ ਪੰਮਾ, ਸ. ਪਨੇਸਰ, ਸ. ਸੁਰਜੀਤ ਸਿੰਘ ਬੱਬਾ, ਸ੍ਰੀ ਅਸ਼ਵਨੀ ਸ਼ਾਰਦਾ ਪਿੰਕੀ, ਸ੍ਰੀ ਬੱਬੂ ਵਾਲੀਆ, ਸ੍ਰੀ ਨਵਲ ਭਨੋਟ, ਸ੍ਰੀ ਸਾਹਿਲ ਸ਼ਰਮਾ, ਸ੍ਰੀ ਅਮਰਜੀਤ ਸਿੰਘ ਸੋਨੂੰ, ਸ੍ਰੀ ਵਿਜੇ ਪੰਡਿਤ, ਸ੍ਰੀ ਸੁਰਿੰਦਰ ਮੜੀਆ, ਸ੍ਰੀ ਨਵੀਨ ਸੱਭਰਵਾਲ, ਸ੍ਰੀ ਰਾਕੇਸ਼ ਕੁਮਾਰ, ਸ੍ਰੀ ਹਜ਼ਾਰਾ ਸਿੰਘ ਬਾਜਵਾ, ਸ੍ਰੀ ਲਾਡੀ, ਸ੍ਰੀ ਅਸ਼ਵਨੀ ਰਾਜਪੂਤ, ਸ੍ਰੀ ਲਵਲੀ ਤਲਵਾੜ ਤੋਂ ਇਲਾਵਾ ਸ੍ਰੀ ਅਨੂਪ ਕੱਲਣ ਦੇ ਪਰਿਵਾਰਕ ਮੈਂਬਰ, ਰਿਸ਼ਤੇਦਾਰ ਤੇ ਹੋਰ ਸ਼ਖਸੀਅਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ।