‘ਅਨਲਾਕ 2’ – ਕੇਂਦਰ ਤੋਂ ਬਾਅਦ ਪੰਜਾਬ ਨੇ ਵੀ ਜਾਰੀ ਕੀਤੀਆਂ ‘ਗਾਈਡਲਾਈਨਜ਼’ – ਪੜ੍ਹੋ ਵੇਰਵਾ

ਯੈੱਸ ਪੰਜਾਬ

ਚੰਡੀਗੜ੍ਹ, 30 ਜੂਨ, 2020:

ਕੇਂਦਰ ਸਰਕਾਰ ਵੱਲੋਂ ਸੋਮਵਾਰ ਨੂੰ ਅਨਲਾਕ 2 ਦੇ ਮੱਦੇਨਜ਼ਰ ਜਾਰੀ ਕੀਤੀਆਂ ਗਈਆਂ ਗਾਈਡਲਾਈਨਜ਼ ਦੇ ਪਰਿਪੇਖ਼ ਵਿਚ ਪੰਜਾਬ ਸਰਕਾਰ ਨੇ ਵੀ ਪਹਿਲੀ ਜੁਲਾਈ ਤੋਂ 31 ਜੁਲਾਈ ਤਕ ਚੱਲਣ ਵਾਲੇ ‘ਅਨਲਾਕ 2’ ਲਈ ਗਾਈਡਲਾਈਨਜ਼ ਜਾਰੀ ਕਰ ਦਿੱਤੀਆਂ ਹਨ।

ਪੰਜਾਬ ਸਰਕਾਰ ਵੱਲੋਂ ਲਿਆਂਦੀਆਂ ਗਈਆਂ ਕੁਝ ਅਹਿਮ ਤਬਦੀਲੀਆਂ ਹੇਠ ਲਿਖ਼ੇ ਅਨੁਸਾਰ ਹਨ:

ਰਾਜ ਅੰਦਰ ਦੁਕਾਨਾਂ ਦਾ ਸਮਾਂ ਹੁਣ 8 ਵਜੇ ਤਕ ਵਧਾ ਦਿੱਤਾ ਗਿਆ ਹੈ। ਦੁਕਾਨਾਂ ਸਵੇਰੇ 7 ਤੋਂ ਸ਼ਾਮ 7 ਦੀ ਜਗ੍ਹਾ ਹੁਣ 8 ਵਜੇ ਤਕ ਖੁਲ੍ਹੀਆਂ ਰਹਿ ਸਕਣਗੀਆਂ।

ਰੈਸਟੋਰੈਂਟ ਅਤੇ ਠੇਕੇ ਜੋ ਪਹਿਲਾਂ 8 ਵਜੇ ਤਕ ਖੁਲ੍ਹੇ ਰਹਿ ਸਕਦੇ ਸਨ ਹੁਣ ਰਾਤ 9 ਵਜੇ ਤਕ ਖੁਲ੍ਹੇ ਰਹਿ ਸਕਣਗੇ।

ਧਾਰਮਿਕ ਸਥਾਨ ਵੀ ਹੁਣ ਰਾਤ 8 ਵਜੇ ਤਕ ਖੁਲ੍ਹੇ ਰਹਿ ਸਕਣਗੇ।

ਮੁਕੰਮਲ ਵੇਰਵੇ ਪੜ੍ਹਣ ਲਈ – ਇੱਥੇ ਕਲਿੱਕ ਕਰੋ:


ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/


Share News / Article

Yes Punjab - TOP STORIES