ਅਧਿਕਾਰੀਆਂ ’ਤੇ ਹਮਲਿਆਂ ਦੇ ਵਿਰੋਧ ’ਚ ਪੀ.ਸੀ.ਐਸ. ਅਫ਼ਸਰਾਂ ਦੀ ਦੋ ਦਿਨਾਂ ਕਲਮ ਛੋੜ ਹੜਤਾਲ ਸ਼ੁਰੂ

ਚੰਡੀਗੜ੍ਹ, 9 ਸਤੰਬਰ, 2019:

ਪੀ.ਸੀ.ਐੱਸ. ਆਫੀਸਰਜ਼ ਐਸੋਸੀਏਸ਼ਨ (ਈ.ਬੀ.) ਪੰਜਾਬ ਨੇ 9 ਅਤੇ 10 ਸਤੰਬਰ ਨੂੰ ਫਿਰੋਜ਼ਪੁਰ ਅਤੇ ਫਰੀਦਕੋਟ ਡਿਵੀਜ਼ਨਾਂ ਵਿਚ ਦੋ ਦਿਨਾਂ ਸਟ੍ਰਾਈਕ ਅਤੇ ਕਾਲੇ ਬਿੱਲੇ ਪਹਿਨਣ ਤੇ 11 ਸਤੰਬਰ ਨੂੰ ਪੰਜਾਬ ਪੱਧਰੀ ਪੈੱਨ ਡਾਊਨ ਸਟ੍ਰਾਈਕ ਦਾ ਫੈਸਲਾ ਕੀਤਾ ਹੈ।

ਅਫਸਰਾਂ ‘ਤੇ ਹੁੰਦੇ ਹਮਲਿਆਂ ਦੇ ਵਿਰੋਧ ‘ਚ ਪੀਸੀਐਸ ਅਧਿਕਾਰੀ ਐਸੋਸੀਏਸ਼ਨ (ਈ. ਬੀ.) ਦੀ ਇੱਕ ਜਨਰਲ ਬਾਡੀ ਦੀ ਮੀਟਿੰਗ ਅੱਜ ਜ਼ੀਰਾ ਵਿਖੇ ਹੋਈ।

ਪੀਸੀਐਸ ਅਫਸਰਜ਼ ਐਸੋਸੀਏਸ਼ਨ ਨੇ ਇਕ ਪ੍ਰੈਸ ਬਿਆਨ ਵਿਚ ਕਿਹਾ ਹੈ ਕਿ ਹੜ੍ਹਾਂ ਪ੍ਰਭਾਵਿਤ ਇਲਾਕਿਆਂ ‘ਚ ਕੰਮ ਕਰਨ ਵਾਲੇ ਅਧਿਕਾਰੀਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ ਅਤੇ ਇਸ ਤਰ੍ਹਾਂ ਦੀਆਂ 10 ਘਟਨਾਵਾਂ ਪਿਛਲੇ ਦਿਨੀਂ ਪੰਜਾਬ ਦੇ ਕਈ ਹਿੱਸਿਆਂ ਵਿਚ ਵਾਪਰੀਆਂ ਹਨ।

ਐਸੋਸੀਏਸ਼ਨ ਦਾ ਕਹਿਣਾ ਹੈ ਕਿ ਜੇਕਰ ਪੰਜਾਬ ਸਰਕਾਰ ਇਕ ਹਫਤੇ ਦੇ ਅੰਦਰ ਅੰਦਰ ਉਨ੍ਹਾਂ ਦੀਆਂ ਮੰਗਾਂ ‘ਤੇ ਧਿਆਨ ਨਹੀਂ ਦਿੰਦੀ, ਜੋ ਪਿਛਲੇ ਇਕ ਸਾਲ ਤੋਂ ਵੱਧ ਸਮੇਂ ਤੋਂ ਲਟਕੀਆਂ ਪਈਆਂ ਹਨ, ਤਾਂ ਉਹ ਅਗਲੀ ਲੋੜੀਂਦੀ ਕਾਰਵਾਈ ਕਰਨਗੇ।

ਅੱਜ ਦੀ ਇਸ ਮੀਟਿੰਗ ‘ਚ ਪੀਸੀਐਸ ਐਕਜ਼ੀਕਿਊਟਿਵ ਅਫਸਰ ਐਸੋਸੀਏਸ਼ਨ, ਸੀ.ਆਰ.ਪੀ.ਓਜ਼ ਐਸੋਸੀਏਸ਼ਨ ਅਤੇ ਡੀਸੀਓ.ਈ.ਯੂ .ਪੀਬੀ, ਕਾਨੂੰਗੋ ਐਸੋਸੀਏਸ਼ਨ ਅਤੇ ਪੰਜਾਬ ਪਟਵਾਰ ਯੂਨੀਅਨ ਦੇ ਸੂਬਾਈ ਆਹੁਦੇਦਾਰ ਸ਼ਾਮਲ ਸਨ।

Share News / Article

Yes Punjab - TOP STORIES