Saturday, December 9, 2023

ਵਾਹਿਗੁਰੂ

spot_img
spot_img
spot_img
spot_img

ਅਦਾਕਾਰਾ ਤੁਨੀਸ਼ਾ ਸ਼ਰਮਾ ਨੇ 20 ਸਾਲ ਦੀ ਉਮਰ ਵਿੱਚ ਹੀ ਮੌਤ ਨੂੰ ਲਾਇਆ ਗਲੇ; ਟੀ.ਵੀ. ਸੀਰੀਅਲ ਦੇ ਸੈੱਟ ’ਤੇ ਕੀਤੀ ਖ਼ੁਦਕੁਸ਼ੀ

- Advertisement -

ਯੈੱਸ ਪੰਜਾਬ
ਮੁੰਬਈ, 24 ਦਸੰਬਰ, 2022:
‘ਅਲੀ ਬਾਬਾ ਦਾਸਤਾਨ ਏ ਕਾਬੁਲ’ ਵਾਲੀ ਟੀ.ਵੀ. ਅਦਾਕਾਰਾ ਤੁਨੀਸ਼ਾ ਸ਼ਰਮਾ ਨੇ ਸਨਿਚਰਵਾਰ ਨੂੰ ਖੁਦਕੁਸ਼ੀ ਕਰ ਲਈ।

ਮਹਿਜ਼ 20 ਸਾਲਾਂ ਦੀ ਉਮਰ ਵਿੱਚ ਹੀ ਤੁਨੀਸ਼ਾ ਨੇ ਮੁੰਬਈ ਦੇ ਵਾਸਾਈ ਇਲਾਕੇ ਵਿੱਚ ਆਪਣੇ ਇਕ ਟੀ.ਵੀ. ਸੀਰੀਅਲ ਦੇ ਸੈੱਟ ’ਤੇ ਹੀ ਜੀਵਨ ਲੀਲਾ ਸਮਾਪਤ ਕਰ ਲਈ।

ਪੁਲਿਸ ਨੇ ਭਾਵੇਂ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਇੰਨੀ ਛੋਟੀ ਉਮਰ ਵਿੱਚ ਹੀ ਉੱਭਰਦੀ ਅਦਾਕਾਰਾ ਵੱਲੋਂ ਖੁਦਕੁਸ਼ੀ ਕਰ ਲਏ ਜਾਣ ਦਾ ਕੋਈ ਕਾਰਨ ਅਜੇ ਸਾਹਮਣੇ ਨਹੀਂ ਆਇਆ ਹੈ।

ਖੁਦਕੁਸ਼ੀ ਕਰਨ ਤੋਂ ਪਹਿਲਾਂ ਉਹ ਸੋਸ਼ਲ ਮੀਡੀਆ ’ਤੇ ਸਰਗਰਮ ਸੀ ਅਤੇ ਆਪਣੀ ਇਕ ਤਸਵੀਰ ਸੋਸ਼ਲ ਮੀਡੀਆ ’ਤੇ ਪੋਸਟ ਕਰਦਿਆਂ ਉਸਨੇ ਲਿਖ਼ਿਆ ਸੀ, ਜਿਹੜੇ ਜਨੂੰਨ ਨਾਲ ਕੰਮ ਕਰਦੇ ਨੇ, ਉਹ ਕਦੇ ਰੁਕਦੇ ਨਹੀਂ ਹੁੰਦੇ।’ ਇੰਨੀਆਂ ਹਿੰਮਤ ਭਰੀਆਂ ਸਤਰਾਂ ਲਿਖ਼ਣ ਤੋਂ ਚੰਦ ਘੰਟੇ ਬਾਅਦ ਹੀ ਉਸਨੇ ਖੁਦਕੁਸ਼ੀ ਕਿਉਂ ਕੀਤੀ, ਇਹ ਅਜੇ ਭੇਦ ਹੈ।

ਤੁਨੀਸ਼ਾ ਨੇ ਅਦਾਕਾਰੀ ਦੇ ਆਪਣੇ ਸਫ਼ਰ ਦੀ ਸ਼ੁਰੂਆਤ ‘ਭਾਰਤ ਕਾ ਵੀਰ ਪੁੱਤਰ – ਮਹਾਰਾਣਾ ਪ੍ਰਤਾਪ’ ਨਾਂਅ ਦੇ ਸੀਰੀਅਲ ਤੋਂਕੀਤਾ ਸੀ ਅਤੇ ਉਸਤੋਂ ਬਾਅਦ ਉਹ ‘ਚੱਕਰਵਰਤੀ ਅਸ਼ੋਕ ਸਮਰਾਟ’, ‘ਗੱਬਰ ਪੂੰਛਵਾਲਾ’, ‘ਸ਼ੇਰੇ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ’, ‘ਇੰਟਰਨੈਟਵਾਲਾ ਲਵ’ ਅਤੇ ‘ਇਸ਼ਕ ਸੁਭਾਨ ਅੱਲਾਹ’ ਵਿੱਚ ਕੰਮ ਕੀਤਾ।

ਇਸ ਨੌਜਵਾਨ ਅਦਾਕਾਰਾ ਨੇ ਕੁਝ ਫ਼ਿਲਮਾਂ ਵਿੱਚ ਵੀ ਕੰਮ ਕੀਤਾ ਜਿਨ੍ਹਾਂ ਵਿੱਚ ‘ਫ਼ਿਤੂਰ’, ‘ਬਾਰ ਬਾਰ ਦੇਖ਼ੋ’, ਕਹਾਣੀ-2: ਦੁਰਗਾ ਰਾਣੀ ਸਿੰਘ’ ਅਤੇ ‘ਦਬੰਗ-3’ ਸ਼ਾਮਲ ਹਨ।

ਉਹ ਕਈ ਮਿਊਜ਼ਿਕ ਵੀਡੀਉਜ਼ ਵਿੱਚ ਵੀ ਨਜ਼ਰ ਆਈ ਜਿਨ੍ਹਾਂ ਵਿੱਚ ‘ਪਿਆਰ ਹੋ ਜਾਏਗਾ’, ‘ਨੈਨੋਂ ਕਾ ਯੇ ਰੋਣਾ’ ਅਤੇ ‘ਤੂ ਬੈਠੇ ਮੇਰੇ ਸਾਮਣੇ’ ਸ਼ਾਮਲ ਹਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

YES PUNJAB

Transfers, Postings, Promotions

spot_img
spot_img

Stay Connected

223,716FansLike
113,236FollowersFollow

ENTERTAINMENT

Punjab News

NRI - OCI

SPORTS

Health & Fitness

Gadgets & Tech