ਅਣ-ਅਧਿਕਾਰਤ ਕਲੋਨੀਆਂ ਨੂੰ ਰੈਗੂਲਰ ਕਰਨ ਲਈ ਹਰੇਕ ਬੁੱਧਵਾਰ ਪੁੱਡਾ ਦਫ਼ਤਰ ਵਿਖੇ ਦਿੱਤੇ ਜਾ ਸਕਦੇ ਹਨ ਬਿਨੈਪੱਤਰ

 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  

ਜਲੰਧਰ 22 ਜੁਲਾਈ 2019:

ਮਕਾਨ ਅਤੇ ਸ਼ਹਿਰੀ ਵਿਕਾਸ ਵਿਭਾਗ ਵਲੋਂ ਅਣ-ਅਧਿਕਾਰਤ ਕਲੋਨੀਆਂ ਨੂੰ ਰੈਗੂਲਰ ਕਰਨ ਸਬੰਧੀ ਅੰਤਿਮ ਮਿਤੀ 30.06.2019 ਨੂੰ ਵਧਾ ਕੇ 31.10.2019 ਤੱਕ ਕਰ ਦਿੱਤਾ ਗਿਆ ਹੈ ਅਤੇ ਜਿਨਾਂ ਪਾਸ ਅਜਿਹੀਆਂ ਕਲੋਨੀਆਂ/ਪਲਾਟ ਅਤੇ ਇਮਾਰਤਾਂ ਹਨ ਹਰੇਕ ਬੁੱਧਵਾਰ ਵਾਲੇ ਦਿਨ ਪੁੱਡਾ ਦਫ਼ਤਰ ਵਿਖੇ ਆਪਣੇ ਬਿਨੈਪੱਤਰ ਦੇ ਸਕਦੇ ਹਨ।

ਮੁੱਖ ਪ੍ਰਸ਼ਾਸਕ ਜਲੰਧਰ ਵਿਕਾਸ ਅਥਾਰਟੀ ਸ੍ਰੀ ਜਤਿੰਦਰ ਜੋਰਵਾਲ ਨੇ ਕਿਹਾ ਕਿ ਬਿਨੈਕਾਰ ਬੁੱਧਵਾਰ ਨੂੰ ਪੁੱਡਾ ਦਫ਼ਤਰ ਵਿਖੇ ਅਣ-ਅਧਿਕਾਰਤ ਕਲੋਨੀਆਂ ਨੂੰ ਰੈਗੂਲਰ ਕਰਨ ਸਬੰਧੀ ਬਿਨੈਪੱਤਰ ਪ੍ਰਾਪਤ ਕਰਨ ਲਈ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਜਲੰਧਰ ਵਿਖੇ ਪੁੱਡਾ ਕੰਪਲੈਕਸ ਸਾਹਮਣੇ ਡੀ.ਸੀ.ਦਫ਼ਤਰ, ਹੁਸ਼ਿਆਰਪੁਰ ਵਿਖੇ ਮਿੰਨੀ ਸਕੱਤਰੇਤ ਕਮਰਾ ਨੰਬਰ 301 ਅਤੇ ਕਪੂਰਥਲਾ ਵਿਖੇ ਜ਼ਿਲ੍ਹਾ ਯੋਜਨਾਕਾਰ ਦਫ਼ਤਰ 13-ਏ ਆਦਰਸ਼ ਕਲੋਨੀ , ਸੀਨਪੁਰਾ ਚੌਕ ਅਤੇ ਕਮਿਊਨਟੀ ਸੈਂਟਰ ਫਗਵਾੜਾ ਵਿਖੇ ਬਿਨੈਪੱਤਰ ਦੇ ਸਕਦੇ ਹਨ।

ਸ੍ਰੀ ਜੋਰਵਾਲ ਨੇ ਅਣ-ਅਧਿਕਾਰਿਤ ਕਲੋਨੀਆਂ/ਪਲਾਟਾਂ ਅਤੇ ਇਮਾਰਤਾਂ ਦੇ ਮਾਲਕਾਂ ਨੂੰ ਸੱਦਾ ਦਿੱਤਾ ਕਿ ਉਹ ਪੰਜਾਬ ਸਰਕਾਰ ਵਲੋਂ ਦਿੱਤੇ ਗਏ ਵਿਸ਼ੇਸ਼ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਉਣ।


 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •