37.8 C
Delhi
Friday, April 19, 2024
spot_img
spot_img

ਅਣਗੌਲੇ ਕੀਤੇ ਜਾਂ ਚੋਣਾਂ ਵਿੱਚ ਹਾਰ ਚੁੱਕੇ, ਭਾਜਪਾ ਵਿੱਚ ਕਈ ਲੀਡਰ ਨੇ ਗਏ ਭਾਈ

ਅੱਜ-ਨਾਮਾ

ਅਣਗੌਲੇ ਕੀਤੇ ਜਾਂ ਚੋਣਾਂ ਵਿੱਚ ਹਾਰ ਚੁੱਕੇ,
ਭਾਜਪਾ ਵਿੱਚ ਕਈ ਲੀਡਰ ਨੇ ਗਏ ਭਾਈ।

ਖੁੱਸ ਗਈ ਚੌਧਰ ਸੀ, ਰਿਹਾ ਨਾ ਕੱਖ ਪੱਲੇ,
ਕਾਂਗਰਸ ਅੰਦਰ ਵੀ ਖੂੰਜੇ ਸਨ ਪਏ ਭਾਈ।

ਨਵੀਂ ਸਰਕਾਰ ਵੀ ਸੁਣੀ ਜਦ ਪਾਊ ਘੇਰਾ,
ਠਾਹਰ ਸਿਆਸੀ ਵੀ ਕੋਈ ਨਾ ਦਏ ਭਾਈ।

ਕਰਿਆ ਤਰਲਾ ਜਦ ਭਾਜਪਾ ਆਗੂਆਂ ਦਾ,
ਆਏ ਸ਼ਰਣ ਫਿਰ ਉਨ੍ਹਾਂ ਇਹ ਲਏ ਭਾਈ।

ਕਾਣੀ ਕੌਡੀ ਦੀ ਇੱਜ਼ਤ ਨਹੀਂ ਰਹੀ ਪਿੱਛੇ,
ਹੋਣਾ ਓਧਰ ਨਹੀਂ ਮਾਣ-ਸਨਮਾਨ ਭਾਈ।

ਭਲੇ ਦਿਨਾਂ ਲਈ ਵੇਖਦਿਆਂ ਝੂਠ ਸੁਫਨਾ,
ਕਰਨਾ ਪੈਣਾ ਹੈ ਆਖਰ ਗੁਜ਼ਰਾਨ ਭਾਈ।

-ਤੀਸ ਮਾਰ ਖਾਂ
ਜੂਨ 6, 2022

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION