ਅਟਲ ਰੈਕਿੰਗ ਵਿੱਚ ਚਿਕਤਾਰਾ ਯੂਨੀਵਰਸਟੀ ਦੀ ਝੰਡੀ; ਕੌਮੀ ਪੱਧਰ ਉੱਤੇ ਮਿਲਿਆ ਦੂਜਾ ਸਥਾਨ

ਯੈੱਸ ਪੰਜਾਬ
ਬਨੂੜ/ਰਾਜਪੁਰਾ/ਚੰਡਗੜ, 30 ਦਸੰਬਰ, 2021:
ਚਿਕਤਾਰਾ ਯੂਨੀਵਰਸਿਟੀ ਪੰਜਾਬ ਨੇ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਦੁਆਰਾ ਜਾਰੀ ਕੀਤੀ ਗਈ ਵਕਾਰੀ ਅਟਲ ਰੈਕਿੰਗ ਆਫ਼ ਇੰਸਟੀਚਿਊਸ਼ਨਜ਼ ਆਨ ਇਨੋਵੇਸ਼ਨ ਅਚੀਵਮੈਂਟਸ 2021 ਵਿੱਚ ਦੇਸ਼ ਭਰ ਵਿੱਚੋਂ ਦੂਜਾ ਰੈਂਕ ਹਾਸਿਲ ਕੀਤਾ ਹੈ। ਚਿਤਕਾਰਾ ਯੂਨੀਵਰਸਿਟੀ ਪੰਜਾਬ ਦੀਆਂ ਸਮੁੱਚੀਆਂ ਯੂਨੀਵਰਸਿਟੀਆਂ ਵਿੱਚੋਂ ਮੋਹਰੀ ਰਹੀ ਹੈ।

ਚਿਤਕਾਰਾ ਯੂਨੀਵਰਸਿਟੀ ਨੂੰ ਇਹ ਸਨਮਾਨ ਯੂਨੀਵਰਸਿਟੀ ਅਤੇ ਡੀਂਮਡ ਯੂਨੀਵਰਸਿਟੀ (ਸਵੈ ਵਿੱਤੀ ਅਤੇ ਪ੍ਰਾਈਵੇਟ) ਕੈਟਾਗਰੀ ਵਿੱਚ ਕੌਮੀ ਪੱਧਰ ਉੱਤੇ ਹਾਸਿਲ ਹੋਇਆ ਹੈ। ਅਟਲ ਰੈਕਿੰਗ ਆਫ਼ ਇੰਸਟੀਚਿਊਸ਼ਨਜ਼ ਆਨ ਇਨੋਵੇਸ਼ਨ ਅਚੀਵਮੈਂਟਸ, ਆਲ ਇੰਡੀਆ ਕੌਂਸਲ ਫ਼ਾਰ ਟੈਕਨੀਕਲ ਐਜੂਕੇਸ਼ਨ(ਏਆਈਸੀਟੀਈ) ਅਤੇ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਵੱਲੋਂ ਕੀਤੀ ਗਈ ਸਾਂਝੀ ਪਹਿਲ ਹੈ।

ਇਸ ਦਾ ਉਦੇਸ਼ ਦੇਸ਼ ਭਰ ਦੇ ਪ੍ਰਮੁੱਖ ਉਚੇਰੀ ਸਿੱਖਿਆ ਸੰਸਥਾਵਾਂ ਦੀ ਫੈਕਲਟੀ ਅਤੇ ਵਿਦਿਆਰਥੀਆਂ ਵਿੱਚ ਯੋਜਨਾਬੱਧ ਢੰਗ ਨਾਲ ਰੈਂਕ ਦੇਣ ਲਈ ਇਨੋਵੇਸ਼ਨ ਸਟਾਰਟ ਅੱਪ ਅਤੇ ਉੱਦਮਤਾ ਨਾਲ ਸਬੰਧਿਤ ਮਾਪਦੰਡਾਂ ਨੂੰ ਪਰਖਕੇ ਰੈਂਕ ਦੇਣਾ ਹੈ।

ਇਸ ਪ੍ਰਤੀਯੋਗਤਾ ਵਿੱਚ ਆਈਆਈਟੀ, ਐੱਨਆਈਟੀ, ਆਈਆੲਐੱਸ ਨੂੰ ਮਿਲਾਕੇ 1438 ਵਿੱਦਿਅਕ ਸੰਸਥਾਵਾਂ ਨੇ ਭਾਗ ਲਿਆ, ਜਦੋਂ ਕਿ ਪਿਛਲੇ ਵਰੇ ਇਹ ਗਿਣਤੀ ਸਿਰਫ਼ 674 ਸੀ।

ਇਸ ਪ੍ਰਤੀਯੋਗਤਾ ਵਿੱਚ ਵੱਖ-ਵੱਖ ਮਾਪਦੰਡਾਂ ਤੇ ਸੰਸਥਾਵਾਂ ਦਾ ਮੁਲਾਂਕਣ ਕੀਤਾ ਗਿਆ, ਜਿਵੇਂ ਕਿ ਇੰਸਟੀਚਿਊਟ ਦੁਆਰਾ ਪੇਸ਼ ਕੀਤੇ ਗਏ ਅਕਾਦਮਿਕ ਕੋਰਸ, ਨਵੀਨਤਾ, ਆਈਪੀਆਰ ਅਤੇ ਸਟਾਰਟ ਅੱਪ, ਨਵੀਨਤਾ ਨੂੰ ਉਤਸ਼ਾਹਿਤ ਕਰਨ ਅਤੇ ਸਮਰਥਨ ਕਰਨ ਲਈ ਗਤੀਵਿਧੀਆਂ, ਬੁਨਿਆਦੀ ਢਾਂਚਾ ਅਤੇ ਕੈਂਪਸ ਵਿੱਚ ਉਪਲਬੱਧ ਸਹੂਲਤਾਂ, ਨਿਵੇਸ਼ ਸਹਿਯੋਗ, ਈਕੋ ਸਿਸਟਮ ਸਮਰਥਕਾਂ ਨਾਲ ਭਾਈਵਾਲੀ, ਖੋਜ ਨਤੀਜੇ, ਪ੍ਰਕਾਸ਼ਨ ਅਤੇ ਬੌਧਿਕ ਵਿਸ਼ੇਸ਼ਤਾਵਾਂ, ਤਕਨਾਲੋਜੀ ਦੇ ਤਬਾਦਲੇ ਅਤੇ ਵਪਾਰੀਕਰਨ ਦੇ ਯਤਨ ਸ਼ਾਮਿਲ ਹਨ।

ਚਿਤਕਾਰਾ ਯੂਨੀਵਰਸਿਟੀ ਦੇ ਚਾਂਸਲਰ ਡਾ ਅਸ਼ੋਕ ਚਿਤਕਾਰਾ ਨੇ ਇਸ ਉਪਲਬੱਧੀ ਉੱਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਵਿਦਿਆਰਥੀਆਂ, ਕਰਮਚਾਰੀਆਂ ਅਤੇ ਅਧਿਆਪਕਾਂ ਦੀ ਸਾਂਝੀ ਅਤੇ ਸਖਤ ਮਿਹਨਤ ਹੈ, ਜਿਸ ਦੇ ਫਲਸਰੂਪ ਯੂਨੀਵਰਸਿਟੀ ਨੇ ਵੱਡੀ ਮੱਲ ਮਾਰੀ ਹੈ। ਉਨਾਂ ਕਿਹਾ ਕਿ ਚਿਤਕਾਰਾ ਯੂਨੀਵਰਸਿਟੀ ਦਾ ਰਿਸਰਚ ਐਂਡ ਇਨੋਵੇਸ਼ਨ ਨੈੱਟਵਰਕ ਵਿਦਿਆਰਥੀਆਂ ਨੂੰ ਨਵੀਨਤਾਕਾਰੀ ਆਗੂ ਬਣਾਉਣ ਲਈ ਪ੍ਰੇਰਿਤ ਕਰਦਾ ਹੈ। ਸਵਦੇਸ਼ੀ ਹੱਲ ਵਿਕਸਿਤ ਕਰਕੇ ਰਾਸ਼ਟਰ ਦੇ ਨਿਰਮਾਣ ਵਿੱਚ ਯੋਗਦਾਨ ਪਾਉਂਦਾ ਹੈ ਅਤੇ ਯੂਨੀਵਰਸਿਟੀ ਦੀ ਨੀਤੀ ਪਰਿਭਾਸ਼ਿਤ ਖੋਜ ਤੇ ਆਧਾਰਿਤ ਹੈ।

ਚਿਤਕਾਰਾ ਯੂਨੀਵਰਸਿਟੀ ਦੀ ਪ੍ਰੋ ਚਾਂਸਲਰ ਡਾ ਮਧੂ ਚਿਤਕਾਰਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਆਖਿਆ ਕਿ ਇਹ ਪ੍ਰਾਪਤੀ ਯੂਨੀਵਰਸਿਟੀ ਦੀ ਨਵੀਨਤਾ ਨੂੰ ਉਤਸ਼ਾਹਿਤ ਕਰਨ, ਵਿਦਿਆਰਥੀਆਂ ਨੂੰ ਸੰਸਾਰ ਦੀਆਂ ਅਸਲ ਸਮੱਸਿਆਵਾਂ ਦੇ ਹੱਲ ਲਈ ਪ੍ਰੇਰਿਤ ਕਰਨ ਲਈ ਕੀਤੇ ਫੋਕਸ ਦਾ ਨਤੀਜਾ ਹੈ। ਉਨਾਂ ਕਿਹਾ ਕਿ ਯੂਨੀਵਰਸਿਟੀ ਦੀ ਨਵੀਨਤਮ ਅਧਿਆਪਨ ਵਿਧੀ, ਅਕਾਦਮਿਕ ਹੁਨਰ ਅਤੇ ਕਿਰਿਆਸ਼ੀਲ ਉਦਯੋਗ ਸਹਿਯੋਗ ਹਮੇਸ਼ਾ ਪਹਿਲ ਰਹੀ ਹੈ।

ਚਿਤਕਾਰਾ ਦੀ ਵਾਈਸ ਚਾਂਸਲਰ ਡਾ ਅਰਚਨਾ ਚੌਧਰੀ ਨੇ ਦੇਸ਼ ਭਰ ਵਿੱਚੋਂ ਦੂਜਾ ਰੈਂਕ ਹਾਸਿਲ ਕਰਨ ਨੂੰ ਚਿਤਕਾਰਾ ਲਈ ਮਾਣ ਦੀ ਗੱਲ ਦੱਸਦਿਆਂ ਆਖਿਆ ਕਿ ਭਾਰਤ ਸਰਕਾਰ ਦੀਆਂ ਏਜੰਸੀਆਂ ਡੀਐਸਟੀ, ਡੀਆਰਡੀਓ ਦੁਆਰਾ ਕਰੀਬ 37.24 ਕਰੋੜ ਦੀ ਖੋਜ ਫੰਡਿਗ ਹੋ ਚੁੱਕੀ ਹੈ। ਉਨਾਂ ਕਿਹਾ ਕਿ ਰਿਸਰਸ ਸਕਾਲਰਾਂ ਅਤੇ ਫੈਕਲਟੀ ਨੂੰ ਪੇਟੈਂਟ ਫਾਇਲ ਕਰਨ ਲਈ ਯੂਨੀਵਰਸਿਟੀ ਖੁਦ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ।

ਉਨਾਂ ਕਿਹਾ ਕਿ ਚਿਤਕਾਰਾ ਯੂਨੀਵਰਸਿਟੀ ਨੈਕ ਵੱਲੋਂ ਏ ਪਲੱਸ ਗਰੇਡ, ਐੱਨਆਈਆਰਐੱਫ ਵੱਲੋਂ ਇੰਜੀਨੀਅਰਿੰਗ, ਫ਼ਾਰਮੇਸੀ, ਰਿਸਰਸ, ਮੈਨੇਜਮੈਂਟ ਨੂੰ ਉੱਚੀ ਰੈਕਿੰਗ, ਕਿਊਐੱਸ ਯੂਨੀਵਰਸਿਟੀ ਰੈਕਿੰਗ ਏਸ਼ੀਆ 2022 ਵਿੱਚ 650 ਵਿੱਚੋਂ 601 ਪੁਆਇੰਟ ਹਾਸਿਲ ਕਰਕੇ ਦੇਸ਼ ਦੀਆਂ ਮੋਹਰੀ 100 ਯੂਨੀਵਰਸਿਟੀਆਂ ਵਿੱਚ ਨਾਮਣਾ ਖੱਟ ਚੁੱਕੀ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ