ਅਕਾਲ ਤਖ਼ਤ ਸਿਮਰਜੀਤ ਬੈਂਸ ਖਿਲਾਫ਼ ਕਾਰਵਾਈ ਕਰੇ: ਵਲਟੋਹਾ ਦੀ ਜੱਥੇਦਾਰ ਨੂੰ ਅਪੀਲ

ਚੰਡੀਗੜ੍ਹ, 21 ਸਤੰਬਰ, 2019 –

ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਸ੍ਰੀ ਵਿਰਸਾ ਸਿੰਘ ਵਲਟੋਹਾ ਨੇ ਲੋਕ ਇਨਸਾਫ ਪਾਰਟੀ ਦੇ ਆਗੂ ਸ੍ਰੀ ਸਿਮਰਜੀਤ ਸਿੰਘ ਬੈਂਸ ਵੱਲੋਂ ਗੁਰਦੁਆਰਾ ਸਾਹਿਬ ਨਾਲੋਂ ਵਿਧਾਨ ਸਭਾ ਨੂੰ ਵੱਧ ਪਵਿੱਤਰ ਦੱਸਣ ਦਾ ਗੰਭੀਰ ਨੋਟਿਸਲੈਂਦਿਆਂ ਪੰਜਾਬ ਸਰਕਾਰ ਤੋਂ ਉਹਨਾਂ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੇਸ ਦਰਜਕਰਨ ਦੀ ਅਪੀਲ ਕੀਤੀ ਹੈ।

ਇਥੇ ਜਾਰੀ ਕੀਤੇ ਇਕ ਬਿਆਨਵਿਚ ਸ੍ਰੀ ਵਲਟੋਹਾ ਨੇ ਕਿਹਾ ਕਿ ਵਿਧਾਨ ਸਭਾ ਵਿਚ ਵੱਡੀਆਂ ਵੱਡੀਆਂ ਗੁੰਮਰਾਹਕੁੰਨ ਗੱਲਾਂ ਕਰ ਕੇ ਉਹਨਾਂਤੋਂ ਮੁਕਰ ਜਾਣ ਵਾਲਾ ਧੋਖਾ ਵੀ ਦਿੱਤਾ ਜਾਂਦਾ ਹੈ ਜਦੋਂ ਕਿ ਗੁਰਦੁਆਰਾ ਸਾਹਿਬ ਵਿਚ ਸੱਚ ਦਾਸੁਨੇਹਾ ਦਿੱਤਾ ਜਾਂਦਾ ਹੈ, ਸੱਚ ਦਾ ਪ੍ਰਕਾਸ਼ ਹੁੰਦਾ ਹੈ, ਜਿਥੇ ਸਮੁੱਚੀ ਮਨੁੱਖਤਾ ਨੂੰ ਸਿੱਧਾ ਰਸਤਾਵਿਖਾਇਆ ਜਾਂਦਾ ਹੈ, ਝੂਠ, ਕੁਫਰ ਤੇ ਧੋਖੇ ਤੋਂਬਚ ਕੇ ਚੱਲਣ ਦੀ ਸਿੱਖਿਆ ਦਿੱਤੀ ਜਾਂਦੀ ਹੈ।

ਸ੍ਰੀ ਵਲਟੋਹਾ ਨੇ ਕਿਹਾ ਕਿ ਵਿਧਾਨ ਸਭਾ ਵਿਚ ਬੈਠੇ ਵਿਅਕਤੀ ਇਕ ਦੂਜੇ ਨੂੰ ਨੀਵਾਂਵਿਖਾਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ ਜਦਕਿ ਗੁਰਦੁਆਰਾ ਸਾਹਿਬ ਵਿਚ ਇਕ ਦੂਜੇ ਤੋਂਨੀਵੇਂ ਹੋ ਕੇ ਗੁਰੂ ਘਰ ਦੀ ਸੇਵਾ ਕੀਤੀ ਜਾਂਦੀ ਹੈ। ਵਿਧਾਨ ਸਭਾ ਮਨੁੱਖ ਵੱਲੋਂ ਬਣਾਈ ਹੋਈ ਹੈ ਤੇਮਨੁੱਖ ਵੱਲੋਂ ਬਣਾਏ ਵਿਧਾਨ ਅਨੁਸਾਰ ਚਲਦੀ ਹੈ ।

ਉਹਨਾਂ ਕਿਹਾ ਕਿ ਦੂਜੇ ਪਾਸੇ ਸ੍ਰੀ ਗੁਰੂ ਗ੍ਰੰਥਸਾਹਿਬ ਦਾ ਪ੍ਰਕਾਸ਼ ਕੀਤਾ ਜਾਂਦਾ ਹੈ, ਉਸ ਨਾਲ ਤੁਲਨਾ ਕਰਨਾ ਇਕ ਗੁਨਾਹ ਹੀ ਨਹੀਂ ਘੋਰ ਪਾਪ ਵੀ ਹੈ।ਇਸ ਕੀਤੇ ਹੋਏ ਗੁਨਾਹ ਅਤੇ ਬਜਰ ਪਾਪ ਨੇ ਸਿੱਖ ਸੰਗਤਾਂ ਨੂੰ ਬਹੁਤ ਬੀੜਾ ਦਿੱਤੀ ਹੈ ਤੇ ਇਹ ਗੁਨਾਹ ਬਖਸ਼ਣਯੋਗ ਨਹੀਂ ਹੈ।

ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਕਿ ਉਹ ਇਸਕੀਤੇ ਹੋਏ ਗੁਨਾਹ ਦਾ ਨੋਟਿਸ ਲੈਣ ਅਤੇ ਮਰਿਆਦਾ ਅਨੁਸਾਰ ਬਣਦੀ ਹੋਈ ਕਾਰਵਾਈ ਕਰਨ। ਉਹਨਾਂਨਾਲ ਹੀ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਸਿੱਖ ਭਾਵਨਾਵਾਂ ਨੂੰ ਬਹੁਤ ਵੱਡੀ ਠੇਸ ਸ੍ਰੀ ਬੈਂਸ ਨੇ ਪਹੁੰਚਾਈ ਹੈ ਤੇ ਉਹਨਾਂ ਉਪਰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮੁਕੱਦਮਾ ਦਰਜ ਕਰ ਕੇ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਅਜਿਹੇ ਲੋਕ ਜੋ ਆਪਣੀ ਸ਼ੋਹਰਤ ਲਈ ਗੁਰੂ ਦੀ ਵੀ ਬੇਅਦਬੀ ਕਰ ਸਕਦੇ ਹਨ, ਹਰਕਤਾਂ ਤੋਂਬਾਜ ਆਉਣ।

Share News / Article

Yes Punjab - TOP STORIES