ਅਕਾਲ ਤਖ਼ਤ ਦੇ ਆਦੇਸ਼ ਤੋਂ ਬਾਅਦ ਰਾਜਿੰਦਰ ਸਿੰਘ ਮਹਿਤਾ ਨੇ ਦਿੱਤਾ ਅਸਤੀਫ਼ਾ: ਪੜ੍ਹੋ ਕੀ ਕਿਹਾ ਅਸਤੀਫ਼ੇ ਵਿੱਚ

ਯੈੱਸ ਪੰਜਾਬ
ਅੰਮ੍ਰਿਤਸਰ, 18 ਸਤੰਬਰ, 2020:
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਅੱਜ ਜਾਰੀ ਕੀਤੇੇ ਇਕ ਆਦੇਸ਼ ਮਗਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ: ਰਾਜਿੰਦਰ ਸਿੰਘ ਮਹਿਤਾ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਅੱਜ ਹੀ ਅਕਾਲ ਤਖ਼ਤ ਦੇ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੁਰਾਂ ਵੱਲੋਂ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਜਾਰੀ ਇਕ ਆਦੇਸ਼ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗਾਇਬ ਹੋਏ ਸਰੂਪਾਂ ਦੇ ਮਾਮਲੇ ਦੀ ਗੰਭੀਰਤਾ ਦੇ ਮੱਦੇਨਜ਼ਰ 2016 ਦੀ ਅੰਤਰਿੰਗ ਕਮੇਟੀ ਨੂੰ ਧਾਰਮਿਕ ਸਜ਼ਾ ਲਾਉਣ ਦੇ ਨਾਲ ਨਾਲ ਇਹ ਵੀ ਹੁਕਮ ਕੀਤਾ ਗਿਆ ਸੀ ਕਿ 2016 ਵਾਲੀ ਅੰਤ੍ਰਿੰਗ ਕਮਟੀ ਦੇ ਮੈਂਬਰ ਇਕ ਸਾਲ ਤਕ ਕੋਈ ਵੀ ਅਹੁਦਾ ਹਾਸਲ ਨਹੀਂ ਕਰ ਸਕਣਗੇ। ਇੱਥੋਂ ਤਕ ਕਿ ਉਹ ਕਿਸੇ ਵੀ ਸਬ ਕਮੇਟੀ ਤਕ ਦੇ ਮੈਂਬਰ ਨਹੀਂ ਹੋ ਸਕਣਗੇ। ਇਸ ਦੇ ਨਾਲ ਹੀ ਸ:ਮਹਿਤਾ ਦੇ ਆਪਣੇ ਅਹੁਦੇ ’ਤੇ ਬਣੇ ਰਹਿਣ ’ਤੇ ਪ੍ਰਸ਼ਨ ਚਿੰਨ੍ਹ ਲੱਗ ਗਿਆ ਸੀ।

ਜ਼ਿਕਰਯੋਗ ਹੈ ਕਿ ਸ: ਰਾਜਿੰਦਰ ਸਿੰਘ ਮਹਿਤਾ 2016 ਦੀ ਉਸ ਅੰਤਰਿੰਗ ਕਮੇਟੀ ਦੇ ਵੀ ਮੈਂਬਰ ਸਨ ਜਿਸ ਦੇ ਕਾਰਜਕਾਲ ਵਿੱਚ ਸਰੂਪਾਂ ਦੇ ਗਾਇਬ ਜਾਂ ਲਾਪਤਾ ਹੋਣ ਦਾ ਮਾਮਲਾ ਵਾਪਰਿਆ ਸੀ ਅਤੇ ਇਸ ਵੇਲੇ ਵੀ ਅੰਤਰਿੰਗ ਕਮੇਟੀ ਦੇ ਮੈਂਬਰ ਹੋਣ ਦੇ ਨਾਲ ਨਾਲ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਵਜੋਂ ਸੇਵਾ ਨਿਭਾਅ ਰਹੇ ਹਨ।

ਸ: ਮਹਿਤਾ ਨੇ ਆਪਣੇ ਅਸਤੀਫ਼ੇ ਵਿੱਚ ਕਿਹਾ ਹੈਕਿ ਅਕਾਲ ਤਖ਼ਤ ਦੇ ਆਦੇਸ਼ ਤੋਂ ਬਾਅਦ ਉਹ ਆਪਣਾ ਇਖ਼ਲਾਕੀ ਫਰਜ਼ ਸਮਝਦਿਆਂ ਮੌਜੂਦਾ ਅੰਤÇ੍ਰੰਗ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਤੋਂ ਵੀ ਅਸਤੀਫ਼ਾ ਦੇ ਰਹੇ ਹਨ।

ੳਹਨਾਂ ਵੱਲੋਂ ਦਿੱਤਾ ਗਿਆ ਅਸਤੀਫ਼ਾ ਹੇਠ ਅਨੁਸਾਰ ਹੈ:


ਇਸ ਨੂੰ ਵੀ ਪੜ੍ਹੋ:
ਖ਼ੇਤੀ ਆਰਡੀਨੈਂਸਾਂ ’ਤੇ ਅਕਾਲੀ ਦਲ ਦਾ ਮੋੜਾ: ਬਹੁਤ ਦੇਰ ਕੀ ਮੇਹਰਬਾਂ ਆਤੇ ਆਤੇ – ਐੱਚ.ਐੱਸ.ਬਾਵਾਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


 

Yes Punjab - Top Stories