ਅਕਾਲੀ ਦਲ 1920 ਨੇ ਸਿਆਸੀ ਗਠਜੋੜ ਲਈ ਅਧਿਕਾਰੀ ਰਵੀਇੰਦਰ ਸਿੰਘ ਨੂੰ ਦਿਤੇ, ਅਕਾਲੀ ਦਲ ਦੇ ਸਥਾਪਨਾ ਦਿਵਸ ’ਤੇ ਕੀਤੀ ਪਾਰਟੀ ਪ੍ਰੋਗਰਾਮ ਦੀ ਸਮੀਖ਼ਿਆ

ਯੈੱਸ ਪੰਜਾਬ
ਚੰਡੀਗੜ, 15 ਦਸੰਬਰ, 2021 –
ਅੱਜ ਅਕਾਲੀ ਦਲ 1920 ਦੀ ਵਰਕਿੰਗ ਕਮੇਟੀ ਦੀ ਮੀਟਿੰਗ ਪਾਰਟੀ ਪ੍ਰਧਾਨ ਰਵੀਇੰਦਰ ਸਿੰਘ ਦੀ ਪ੍ਰਧਾਨਗੀ ਹੇਠ ਚੰਡੀਗੜ੍ਹ ਵਿਖੇ14 ਦਸੰਬਰ ਨੂੰ ਹੋਈ ਜਿਸ ਵਿੱਚ ਪਾਰਟੀ ਦਾ 101 ਸਥਾਪਨਾ ਦਿਵਸ ਮਨਾਉਣ ਮੌਕੇ,ਅਰਦਾਸ ਕੀਤੀ ਗਈ ਅਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਨਿਘਾਰ ਦੀ ਸਮੀਖਿਆ ਕੀਤੀ ਗਈ । ਅਕਾਲੀ ਦਲ ਇਸ ਵੇਲੇ, ਬੜੇ ਨਾਜ਼ੁਕ ਦੌਰ ਚ ਲੰਘ ਰਿਹਾ ਹੈ ।

ਸਾਬਕਾ ਸਪੀਕਰ ਰਵੀਇੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦਾ ਅਕਸ ਉੱਚਾ ਕਰਨ ਦੇ ਲਈ ਅਤੇ ਮੁੜ ਇਸ ਦੀ ਸੁਰਜੀਤੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਸੁਧਾਰ ਲਿਆਉਣ ਸਬੰਧੀ ਜਾਰੀ ਰਹੇਗਾ। ਇਸ ਮੌਕੇ ਰਵੀਇੰਦਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਸ਼ਾਨਾਮਤੀ ਇਤਿਹਾਸ ਹੈ । ਕੁਰਬਾਨੀਆਂ ਭਰਿਆ ਇਤਿਹਾਸ ਹੈ ।

ਅੰਗਰੇਜ ਸਾਮਰਾਜ ਵੇਲੇ ਅਕਾਲੀ ਦਲ ਨੇ ਜ਼ਬਰ-ਜੁਲਮ ਵਿਰੁੱਧ ਅਵਾਜ ਬੁਲੰਦ ਕਰਕੇ,ਦੇਸ਼ ਦੇ ਅਜ਼ਾਦੀ ਸੰਗਰਮ ਚ ਬੇਹੱਦ ਸ਼ਹੀਦੀਆਂ ਪਾਈਆਂ,ਕਾਲੇ ਪਾਣੀਆਂ ਦੀਆਂ ਸਜਾਵਾਂ ਕੱਟੀਆਂ ਪਰ ਮੁਲਕ ਅਜ਼ਾਦ ਕਰਵਾਉਣ ਬਾਅਦ ,ਭਾਰਤੀ ਹਾਕਮਾਂ ਨੇ ਕੌਮ ਦਾ ਕੋਈ ਮੁੱਲ ਨਾ ਪਾਇਆ ।

ਰਵੀਇੰਦਰ ਸਿੰਘ ਨੇ ਕਿਸਾਨ ਸੰਘਰਸ਼ ਦੀ ਬੇਮਿਸਾਲ ਜਿਤ ਤੇ ਦੇਸ਼ ਭਰ ਦੀਆਂ ਜਥੇਬੰਦੀਆਂ ਦੇ ਸਿਰੜ,ਸ਼ਾਂਤਮਈ ਅੰਦੋਲਨ ਦੀ ਪ੍ਰਸ਼ੰਸ਼ਾ ਕਰਦਿਆਂ ਕਿਹਾ ਕਿ ਅਜਿਹੇ ਸੰਘਰਸ਼ ਹੀ ਲੋਕਤੰਤਰ ਵਿੱਚ ਨਵਾਂ ਇਤਿਹਾਸ ਸਿਰਜਦੇ ਹਨ । ਵਰਕਿੰਗ ਕਮੇਟੀ ਦੀ ਵਿੱਚ ਹਾਜ਼ਰ ਆਗੂਆਂ ਨੇ ਨੇ ਸਰਬਸੰਮਤੀ ਨਾਲ ਮਤਾ ਪਾਸ ਕਰ ਕੇ ਆ ਰਹੀਆ ਪੰਜਾਬ ਵਿਧਾਨ ਸਭਾ ਚੋਣਾਂ ਚ ਦੂਸਰੀਆ ਸਿਆਸੀ ਪਾਰਟੀਆ ਨਾਲ ਗਠਜੋੜ ਕਰਨ ਦੇ ਸਾਰੇ ਅਧਿਕਾਰ ਪਾਰਟੀ ਪ੍ਰਧਾਨ ਸਰਦਾਰ ਰਵੀਇੰਦਰ ਸਿੰਘ ਨੂੰ ਦਿਤੇ ਗਏ।

ਸਾਬਕਾ ਸਪੀਕਰ ਤੇ ਹੋਰ ਬੁਲਾਰਿਆਂ ਦੋਸ਼ ਲਾਇਆ ਕਿ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਜਦੋ ਦਾ ਸ਼੍ਰੋਮਣੀ ਅਕਾਲੀ ਦਲ ਕਬਜੇ ਚ ਆਇਆ । ਉਸ ਸਮੇਂ ਤੋ ਹੀ ਸਿੱਖ ਕੌਮ ਦਾ ਭਾਰੀ ਨੁਕਸਾਨ ਹੋਇਆ ਹੈ ਪਰ ਉਕਤ ਪਰਿਵਾਰ ਖੁਦ ਤੰ ਮਾਲੋ-ਮਾਲ ਹੋ ਗਿਆ ਪਰ ਸਿੱਖ ਸੰਸਥਾਵਾਂ ਵੰਸ਼ਵਾਦ ਅਧੀਨ ਹੋ ਗਈਆਂ,ਜਿਸ ਕਰਕੇ ਸਿੱਖ ਵਿਰੋਧੀ ਤਾਕਤਾਂ ਸਿਰ ਚੁੱਕ ਰਹੀਆਂ ਹਨ ।

ਸ਼੍ਰੋਮਣੀ ਕਮੇਟੀ,ਸ਼੍ਰੋਮਣੀ ਅਕਾਲੀ ਦਲ ਸਿੱਖ ਕੌਮ ਦੀਆਂ ਪ੍ਰਤੀਨਿਧ ਜਮਾਤਾਂ ਹਨ ਜੋ ਬੇਹੱਦ ਕੁਰਬਾਨੀਆਂ ਨਾਲ ਹੋਂਦ ਵਿੱਚ ਆਈਆਂ। ਪੰਥ ਰਤਨ ਮਾਸਟਰ ਤਾਰਾ ਸਿੰਘ ਦੀ ਅਗਵਾਈ ਚ ਸਿੱਖ ਸੰਸਥਾਵਾਂ ਅਜ਼ਾਦਸਨ । ਅਕਾਲ ਤਖਤ ਸਾਹਿਬ ਤੋ ਸਿੱਖ ਕੌਮ ਨੂੰ ਸੇਧ ਮਿਲਦੀ ਸੀ ਪਰ ਬਾਦਲਾਂ ਕਾਰਨ ਇਸ ਮਹਾਨ ਸੰਸਥਾ ਦਾ ਵੀ ਸਿਆਸੀ ਕਰਨ ਹੋ ਗਿਆ ਹੈ ਤੇ ਇਸ ਦੇ ਜਥੇਦਾਰ,ਬਾਦਲ ਪਰਿਵਾਰ ਲਾ ਰਿਹਾ ਹੈ । ਇਸ ਤੋ ਸਪੱਸ਼ਟਹੈ ਕਿ ਜੋੋ ਹੁਕਮ ਜਥੇਦਾਰ ਦੇ ਹੁੰਦੇ ਹਨ , ਉਸ ਦਾ ਡਰਾਫਟ ਬਾਦਲਾਂ ਦੀ ਹਿਦਾਇਤ ਤੇ ਤਿਆਰ ਹੁੰਦਾ ਹੈ ।

ਵਿਧਾਨ ਸਭਾ ਦੀਆਂ ਚੋਣਾਂ ਆ ਰਹੀਆਂ ਹਨ ਪਰ ਸ਼੍ਰੋਮਣੀ ਅਕਾਲੀ ਦਲ ਦੀ ਪਹਿਲਾਂ ਵਰਗੀ ਚੜਤ ਨਹੀ ਰਹੀ । ਸਿੱਖ ਦੇ ਭੱਖਦੇ ਮੱਸਲੇ ਬਰਗਾੜੀ ਕਾਂਡ,ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ , 328 ਪਾਵਨ ਸਰੂਪਾਂ ਦਾ ਗਾਇਬ ਹੋਣਾ,ਸ਼੍ਰੋਮਣੀ ਕਮੇਟੀ ਚ ਨਿਯੁਕਤੀਆਂ ਮੈਰਿਟ ਤੇ ਨਾ ਹੋਣੀਆਂ, ਗੁਰੂ ਘਰ ਦੀ ਲੁੱਟ ਹੋਈ ਆਦਿ ਬੇਹੱਦ ਮੰਦਭਾਗੇ ਕਾਰੇ ਹਨ । ਰਵੀਇੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ ਜਿਨਾ ਚਿਰ ਬਾਦਲਾਂ ਦਾ ਕਬਜ਼ਾ ਸਿੱਖ ਸੰਸਥਾਵਾਂ ਤੋ ਕੰਟਰੋਲ ਮੁਕਤ ਹੋਣ ਨਾਲ ਹੀ ਕੌਮ ਮੁੜ ਅੱਗੇ ਵਧ ਸਕਦੀ ਹੈ ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ