ਅਕਾਲੀ ਦਲ ਵੱਲੋਂ ਜਲਾਲਪੁਰ ਖਿਲਾਫ਼ ਕਤਲ ਕੇਸ ਦਰਜ ਕਰਨ ਦੀ ਮੰਗ, ਸੁਖ਼ਬੀਰ ਦੀ ਅਗਵਾਈ ’ਚ ਪਟਿਆਲਾ ਵਿਖੇ ਧਰਨਾ 19 ਨੂੰ

ਚੰਡੀਗੜ੍ਹ,11 ਦਸੰਬਰ, 2019 –

ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀਆ ਜਨਤਾ ਪਾਰਟੀ ਨੇ ਅੱਜ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਨੂੰ ਅਪੀਲ ਕੀਤੀ ਹੈ ਕਿ ਉਹ ਕਾਂਗਰਸ ਸਰਕਾਰ ਨੂੰ ਘਨੌਰ ਵਿਚ ਪੈਂਦੇ ਪਿੰਡ ਤਖ਼ਤੂ ਮਾਜਰਾ ਦੀ ਜਗੀਰ ਕੌਰ ਦੇ ਸਿਆਸੀ ਕਤਲ ਦੀ ਉੱਚ ਪੱਧਰੀ ਜਾਂਚ ਅਤੇ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਖਿਲਾਫ ਅਪਰਾਧਿਕ ਮਾਮਲਾ ਦਰਜ ਕਰਨ ਦਾ ਹੁਕਮ ਦੇਣ ਦਾ ਨਿਰਦੇਸ਼ ਦੇਣ। ਅਕਾਲੀ ਦਲ ਵੱਲੋਂ ਇਸ ਸੰਬੰਧ ਵਿਚ 19 ਦਸੰਬਰ ਨੂੰ ਐਸਐਸਪੀ ਦਫ਼ਤਰ ਦੇ ਅੱਗੇ ਧਰਨਾ ਦਿੱਤਾ ਜਾਵੇਗਾ, ਜਿਸ ਦੀ ਅਗਵਾਈ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀ ਜਾਵੇਗੀ।

ਇਸ ਸੰਬੰਧ ਵਿਚ ਅਕਾਲੀ-ਭਾਜਪਾ ਦੇ ਸਾਂਝਾ ਵਫ਼ਦ, ਜਿਸ ਵਿਚ ਅਕਾਲੀ ਦਲ ਵੱਲੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਡਾਕਟਰ ਦਲਜੀਤ ਸਿੰਘ ਅਤੇ ਭਾਜਪਾ ਵੱਲੋ ਹਰਜੀਤ ਸਿੰਘ ਗਰੇਵਾਲ ਸ਼ਾਮਿਲ ਸਨ, ਨੇ ਕਿਹਾ ਕਿ ਜਗੀਰ ਕੌਰ ਦੇ ਪਤੀ ਨੂੰ ਇੱਕ ਝੂਠੇ ਕੇਸ ਵਿਚ ਫਸਾ ਕੇ ਜੇਲ੍ਹ ਭੇਜਣ ਮਗਰੋਂ ਪਿੰਡ ਵਾਲਿਆਂ ਨੂੰ ਇਸ ਹੱਦ ਤਕ ਇਸ ਪਰਿਵਾਰ ਦਾ ਬਾਈਕਾਟ ਕਰਨ ਲਈ ਮਜ਼ਬੂਰ ਕਰ ਦਿੱਤਾ ਗਿਆ ਕਿ ਬੀਮਾਰ ਜਗੀਰ ਕੌਰ ਨੂੰ ਦਵਾਈ ਤਕ ਨਹੀਂ ਮਿਲ ਸਕੀ।

ਇਹ ਕਹਿੰਦਿਆਂ ਕਿ ਪੀੜਤ ਪਰਿਵਾਰ ਉਤੇ ਇਹ ਅੱਤਿਆਚਾਰ ਘਨੌਰ ਦੇ ਵਿਧਾਇਕ ਵੱਲੋਂ ਕਰਵਾਇਆ ਗਿਆ ਸੀ, ਜਿਸ ਨੇ ਜਗੀਰ ਕੌਰ ਦੇ ਪਰਿਵਰ ਨੂੰ ਘਰ ਤਕ ਛੱਡਣ ਲਈ ਮਜ਼ਬੂਰ ਕਰ ਦਿੱਤਾ ਸੀ, ਅਕਾਲੀ-ਭਾਜਪਾ ਵਫ਼ਦ ਨੇ ਕਿਹਾ ਕਿ ਜਲਾਲਪੁਰ ਅਤੇ ਤਖ਼ਤੂ ਮਾਜਰਾ ਪਿੰਡ ਦੇ ਸਰਪੰਚ ਹਰਸੰਗਤ ਸਿੰਘ ਖ਼ਿਲਾਫ ਕਤਲ ਦਾ ਮੁਕੱਦਮਾ ਦਰਜ ਕੀਤਾ ਜਾਣਾ ਚਾਹੀਦਾ ਹੈ।

ਵਫ਼ਦ ਨੇ ਜਲਾਲਪੁਰ ਦੁਆਰਾ ਜਗੀਰ ਕੌਰ ਦੇ ਪਤੀ ਅਮੀਰ ਸਿੰਘ ਅਤੇ 40 ਹੋਰ ਪਿੰਡ ਵਾਸੀਆਂ ਖ਼ਿਲਾਫ ਦਰਜ ਕਰਵਾਏ ਝੂਠੇ ਕੇਸ ਬਾਰੇ ਵੀ ਜਾਣਕਾਰੀ ਦਿੱਤੀ। ਇਸ ਨੇ ਰਾਜਪਾਲ ਨੂੰ ਇਹ ਵੀ ਦੱਸਿਆ ਕਿ ਜਲਾਲਪੁਰ ਨੇ ਜ਼ਿਲ੍ਹਾ ਪੁਲਿਸ ਨੂੰ ਇਹ ਵੀ ਨਿਰਦੇਸ਼ ਦਿੱਤਾ ਸੀ ਕਿ ਅਕਾਲੀ ਵਰਕਰਾਂ ਦੇ ਘਰਾਂ ਦੀਆਂ ਔਰਤਾਂ ਨੂੰ ਜਬਰਦਸਤੀ ਚੁੱਕ ਲਿਆਓ।

ਪ੍ਰੋਫੈਸਰ ਚੰਦੂਮਾਜਰਾ ਨੇ ਰਾਜਪਾਲ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਨੂੰ ਪਿੰਡ ਤਖ਼ਤੂ ਮਾਜਰਾ ਦੇ 40 ਵਿਅਕਤੀਆਂ ਖ਼ਿਲਾਫ ਦਰਜ ਕੀਤੇ ਝੂਠੇ ਕੇਸ ਤੁਰੰਤ ਵਾਪਸ ਲੈਣ ਅਤੇ ਪਿੰਡ ਵਿਚ ਅਮਨ ਕਾਇਮ ਕਰਨ ਦਾ ਨਿਰਦੇਸ਼ ਦੇਣ।

ਵਫ਼ਦ ਦੇ ਮੈਂਬਰਾਂ ਵਿਚ ਸ਼ਾਮਿਲ ਹਰਜੀਤ ਸਿੰਘ ਗਰੇਵਾਲ ਜਲਾਲਪੁਰ ਵੱਲੋਂ ਕੀਤੀਆਂ ਜਾ ਰਹੀਆਂ ਗੈਰਕਾਨੂੰਨੀ ਗਤੀਵਿਧੀਆਂ ਦੀ ਜਾਣਕਾਰੀ ਦਿੱਤੀ, ਜਿਹਨਾਂ ਵਿੱਚ ਹਲਕੇ ਅੰਦਰ ਰੇਤ ਮਾਫੀਆ ਚਲਾਉਣਾ ਵੀ ਸ਼ਾਮਿਲ ਹੈ, ਜਿਸ ਵੱਲੋਂ ਮਾਈਨਿੰਗ ਵਿਭਾਗ ਦੇ ਜਨਰਲ ਮੈਨੇਜਰ ਅਤੇ ਮੀਡੀਆ ਕਰਮੀਆਂ ਨਾਲ ਕੁੱਟਮਾਰ ਕੀਤੀ ਜਾ ਚੁੱਕੀ ਹੈ। ਉਹਨਾਂ ਇਹ ਵੀ ਦੱਸਿਆ ਕਿ ਜਲਾਲਪੁਰ ਵੱਲੋਂ ਹਰਿਆਣਾ ਤੋਂ ਨਾਜਾਇਜ਼ ਸ਼ਰਾਬ ਦੀ ਵੀ ਤਸਕਰੀ ਕਰਨ ਤੋਂ ਇਲਾਵਾ ਇਲਾਕੇ ਅੰਦਰ ਗੁੰਡਾਗਰਦੀ ਵੀ ਕੀਤੀ ਜਾ ਰਹੀ ਹੈ।

ਦੇ ਬਾਕੀ ਮੈਂਬਰਾਂ ਵਿਚ ਸੁਰਜੀਤ ਸਿੰਘ ਰੱਖੜਾ, ਸੁਰਜੀਤ ਸਿੰਘ ਗੜ੍ਹੀ, ਗੁਰਪ੍ਰੀਤ ਸਿੰਘ ਰਾਜੂਖੰਨਾ, ਹਰਵਿੰਦਰ ਸਿੰਘ ਹਰਪਾਲਪੁਰ ਅਤੇ ਵਿਨੀਤ ਜੋਸ਼ੀ ਸ਼ਾਮਿਲ ਸਨ।

Share News / Article

Yes Punjab - TOP STORIES