ਅਕਾਲੀ ਦਲ ਬਾਦਲ ਹਰਿਆਣਾ ਚੋਣਾਂ ਵਿੱਚ ਪਾਣੀਆਂ ਅਤੇ ਚੰਡੀਗੜ੍ਹ ਤੇ ਆਪਣਾ ਸਟੈਂਡ ਸਪਸ਼ਟ ਕਰੇ: ਬੱਬੀ ਬਾਦਲ

ਚੰਡੀਗੜ੍ਹ, 26 ਸਤਬੰਰ, 2019 –

ਪੰਜਾਬ ਦੇ ਹਿੱਤਾ ਨੂੰ ਹਰ ਵਾਰੀ ਛਿੱਕੇ ਤੇ ਟੰਗ ਕੇ ਭਾਜਪਾ ਦੀ ਹਰ ਗੱਲ ਵਿੱਚ ਹਾਂ ਵਿੱਚ ਹਾਂ ਮਿਲਾਉਣ ਵਾਲਾ ਬਾਦਲ ਦਲ ਹਰਿਆਣਾ ਚੋਣਾਂ ਵਿੱਚ ਪਾਣੀ ਰਾਜਧਾਨੀ ਚੰਡੀਗੜ੍ਹ ਅਤੇ ਘੱਟ ਗਿਣਤੀਆਂ ਦੇ ਮੁੱਦੇ ਨੂੰ ਲੈ ਕੇ ਆਪਣਾ ਸਟੈਂਡ ਸਪਸ਼ਟ ਕਰੇ ? ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਯੂਥ ਵਿੰਗ ਦੇ ਕੌਮੀ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਮੋਹਾਲੀ ਵਿਖੇ ਵਰਕਰ ਮੀਟਿੰਗ ਦੌਰਾਨ ਆਖੇ।

ਬੱਬੀ ਬਾਦਲ ਨੇ ਕਿਹਾ ਕਿ ਉਹ ਅਕਾਲੀ ਦਲ ਬਾਦਲ ਦੇ ਲੀਡਰਾਂ ਨੂੰ ਪੁੱਛਣਾਂ ਚਾਹੁੰਦੇ ਹਨ ਕਿ ਉਨ੍ਹਾਂ ਦੀ ਹਾਈਕਮਾਨ ਹਰਿਆਣਾ ਵਿੱਚ ਜਾ ਕੇ ਪਾਣੀ ਰਾਜਧਾਨੀ ਚੰਡੀਗੜ੍ਹ ਅਤੇ ਘੱਟ ਗਿਣਤੀਆਂ ਦੇ ਮੁੱਦਿਆਂ ਤੇ ਹਰ ਵਾਰੀ ਕੋਈ ਹੋਰ ਬੋਲੀ ਬੋਲਦੇ ਹਨ ਜਦੋਕਿ ਇਹ ਹੀ ਲੀਡਰ ਪੰਜਾਬ ਵਿੱਚ ਆ ਕੇ ਕੋਈ ਹੋਰ ਬੋਲੀ ਬੋਲਦੇ ਹਨ ।

ਇਸ ਲਈ ਇਹਨਾਂ ਸਭ ਮੁੱਦਿਆਂ ਤੇ ਅਕਾਲੀ ਦਲ ਬਾਦਲ ਆਪਣਾ ਸਟੈਂਡ ਕਲੀਅਰ ਕਰਨ ? ਉਨ੍ਹਾਂ ਕਿਹਾ ਕਿ ਬਾਦਲ ਦਲ ਦੀ ਹਾਈਕਮਾਨ ਬੋਲ ਰਹੀ ਹੈ ਕਿ ਬੀ.ਜੇ.ਪੀ ਨੇ ਵਿਸ਼ਵਾਸਘਾਤ ਕੀਤਾ ਹੈ ਜੇ ਇਹ ਸਹੀ ਹੈ ਤਾਂ ਫੇਰ ਹਰਸਿਮਰਤ ਕੌਰ ਬਾਦਲ ਨੂੰ ਤੁਰੰਤ ਕੈਬਿਨਟ ਵਿੱਚੋਂ ਅਸਤੀਫ਼ਾ ਦੇਣਾ ਚਾਹੀਦਾ ਹੈ।

ਬੱਬੀ ਬਾਦਲ ਨੇ ਸਵਾਲ ਕੀਤਾ ਕਿ ਹਰਿਆਣੇ ਵਿੱਚ ਚੋਣਾਂ ਲੜਨ ਵਾਲੇ ਉਮੀਦਵਾਰ ਦੇ ਹੱਕ ਵਿੱਚ ਬੀ.ਜੇ.ਪੀ ਦੀ ਸਰਕਾਰ ਵਿੱਚ ਬਤੌਰ ਕੈਬਿਨਟ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਅਕਾਲੀ ਦਲ ਦੇ ਪ੍ਰਧਾਨ ਸੂਬੇ ਅਤੇ ਕੇਂਦਰੀ ਭਾਜਪਾ ਸਰਕਾਰ ਦੇ ਖਿਲਾਫ਼ ਚੋਣ ਪ੍ਰਚਾਰ ਕਰ ਸਕਣਗੇ ਜਾ ਨਹੀਂ ਜਾਂ ਸਿਰਫ਼ ਇਹ ਭਾਜਪਾ ਤੇ ਦਬਾਅ ਬਣਾਉਣ ਲਈ ਕੀਤਾ ਗਿਆ ਹੈ ਤਾਂ ਜੋ ਭਾਜਪਾ ਤੋਂ ਆਖਰੀ ਸਮੇਂ ਤੇ ਇਕ ਦੋ ਸੀਟਾਂ ਲੈ ਕੇ ਸਮਝੌਤਾ ਕੀਤਾ ਜਾ ਸਕੇ।

ਇਸ ਮੌਕੇ ਉਨ੍ਹਾਂ ਨਾਲ ਸਰਦਾਰ ਨਾਜਰ ਸਿੰਘ , ਸੋਢੀ ਸਾਹਿਬ, ਬੇਅੰਤ ਸਿੰਘ, ਤੇਜਪਾਲ ਸਿੰਘ, ਤਿਲਕ ਰਾਜ, ਹਰਭਜਨ ਸਿੰਘ, ਗੁਰਦੀਪ ਸਿੰਘ, ਮਨਪ੍ਰੀਤ ਸਿੰਘ, ਸੰਦੀਪ ਸਿੰਘ, ਰਣਜੀਤ ਸਿੰਘ ਬਰਾੜ, ਜਗਤਾਰ ਸਿੰਘ ਘੜੂੰਆਂ, ਇਕਬਾਲ ਸਿੰਘ, ਜਗਦੇਵ ਸਿੰਘ, ਪ੍ਰੀਤਮ ਸਿੰਘ, ਨਰਿੰਦਰ ਸਿੰਘ, ਨੇਤਰ ਸਿੰਘ, ਜਗਜੀਤ ਸਿੰਘ ਆਦਿ ਹਾਜ਼ਰ ਸਨ।

ਇਸ ਨੂੰ ਵੀ ਪੜ੍ਹੋ:  

ਚਿੱਠੀ ਲਿਖ਼ ਬਾਵੇ ਨੇ ਪਾਈ ਮਰਜਾਣੇ ਮਾਨ ਨੂੰ – ਐੱਚ.ਐੱਸ.ਬਾਵਾ

Share News / Article

Yes Punjab - TOP STORIES