ਅਕਾਲੀ ਦਲ ਦੀ 14 ਦਸੰਬਰ ਦੀ ਕਿੱਲੀ ਚਹਿਲਾਂ ਰੈਲੀ ਕਰਕੇ ਮੋਗਾ ਪੁਲਿਸ ਵੱਲੋਂ ਟ੍ਰੈਫ਼ਿਕ ਲਈ ਬਦਲਵਾਂ ਰੂਟ ਪਲਾਨ ਜਾਰੀ, ਕੁਝ ਸੜਕਾਂ ’ਤੇ ਨਹੀਂ ਚੱਲੇਗਾ ਆਮ ਟ੍ਰੈਫ਼ਿਕ

ਯੈੱਸ ਪੰਜਾਬ
ਮੋਗਾ, 13 ਦਸੰਬਰ, 2021 –
14 ਦਸੰਬਰ, 2021 ਦਿਨ ਮੰਗਲਵਾਰ ਦੀ ਕਿੱਲੀ ਚਹਿਲਾਂ (ਨੇੜੇ ਅਜੀਤਵਾਲ ਅਤੇ ਨਾਨਕਸਰ) ਵਿਖੇ ਹੋ ਰਹੀ ਸ੍ਰੋਮਣੀ ਅਕਾਲੀ ਦਲ ਦੀ ਜਨਤਕ ਰੈਲੀ ਕਰਕੇ ਮੋਗਾ ਦੇ ਆਸ-ਪਾਸ ਦੀ ਆਮ ਟ੍ਰੇੈਫਿਕ ਡਾਈਵਰਜ਼ਨ ਦਾ ਰੂਟ ਪਲਾਨ ਤਿਆਰ ਕੀਤਾ ਗਿਆ ਹੈ ਤਾਂ ਕਿ ਇਸ ਰੈਲੀ ਨਾਲ ਆਮ ਜਨਤਾ ਨੂੰ ਕੋਈ ਟ੍ਰੈਫਿਕ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।ਇਸ ਦਿਨ ਮੋਗਾ ਦੇ ਬੁੱਘੀਪੁਰਾ ਚੌਂਕ ਤੋਂ ਲੈ ਕੇ ਜਗਰਾਉਂ ਤੱਕ ਮੇਨ ਰੋਡ ‘ਤੇ ਟ੍ਰੈਫਿਕ ਨਹੀਂ ਚੱਲੇਗੀ ਭਾਵ ਇਹ ਰੋਡ ਆਮ ਟ੍ਰੈਫਿਕ ਲਈ ਬੰਦ ਰਹੇਗਾ।

ਸੀਨੀਅਰ ਕਪਤਾਨ ਪੁਲਿਸ ਮੋਗਾ ਸ੍ਰੀ ਸੁਰਿੰਦਰਜੀਤ ਸਿੰਘ ਮੰਡ ਨੇ 14 ਦਸੰਬਰ ਦੀ ਆਮ ਟ੍ਰੈਫਿਕ ਡਾਈਵਰਜ਼ਨ ਦੇ ਪਲਾਨ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਿਰੋਜ਼ਪੁਰ/ਤਲਵੰਡੀ ਤੋਂ ਲੁਧਿਆਣਾ ਜਾਣ ਲਈ ਜ਼ੀਰਾ, ਕੋਟ ਈਸੇ ਖਾਂ, ਧਰਮਕੋਟ, ਸਿੱਧਵਾਂ ਬੇਟ, ਹੰਬੜਾਂ ਵਿੱਚੋਂ ਦੀ ਜਾਇਆ ਜਾ ਸਕੇਗਾ। ਤਲਵੰਡੀ/ਫਿਰੋਜ਼ਪੁਰ ਤੋਂ ਜਗਰਾਉਂ ਜਾਣ ਲਈ ਪੁਲ ਸੂਆ ਦੁੱਨੇਕੇ, ਲੋਹਾਰਾ ਚੌਂਕ, ਜਲਾਲਾਬਾਦ, ਕੋਕਰੀ ਕਲਾਂ, ਜਗਰਾਉਂ, ਲੁਧਿਆਣਾ ਵਿੱਚੋਂ ਦੀ ਹੋ ਕੇ ਜਾਇਆ ਜਾ ਸਕੇਗਾ।

ਤਲਵੰਡੀ/ਫਿਰੋਜ਼ਪੁਰ ਤੋਂ ਬਰਨਾਲਾ ਤੱਕ ਜਾਣ ਲਈ ਤਲਵੰਡੀ ਭਾਈ, ਮੁੱਦਕੀ, ਬਾਘਾਪੁਰਾਣਾ, ਨਿਹਾਲ ਸਿੰਘ ਵਾਲਾ, ਤਿਕੋਨੀ ਹਿੰਮਤਪੁਰਾ ਵਿੱਚੋਂ ਦੀ ਹੋ ਕੇ ਜਾਇਆ ਜਾ ਸਕੇਗਾ। ਫਰੀਦਕੋਟ/ਕੋਟਕਪੂਰਾ ਤੋਂ ਚੰਡੀਗੜ੍ਹ/ਲੁਧਿਆਣਾ ਤੱਕ ਜਾਣ ਲਈ ਬਾਜਾਖਾਨਾ, ਭਗਤਾ, ਬਰਨਾਲਾ, ਸੰਗਰੂਰ ਵਿੱਚੋਂ ਦੀ ਹੋ ਕੇ ਜਾਇਆ ਜਾ ਸਕੇਗਾ।

ਮੋਗਾ ਤੋਂ ਜਗਰਾਉਂ/ਲੁਧਿਆਣਾ ਤੱਕ ਜਾਣ ਲਈ ਮੇਨ ਚੌਂਕ ਮੋਗਾ, ਲੋਹਾਰਾ ਚੌਂਕ, ਜਲਾਲਾਬਾਦ, ਕੋਕਰੀ ਕਲਾਂ, ਜਗਰਾਉਂ ਵਿੱਚੋਂ ਦੀ ਹੋ ਕੇ ਜਾਇਆ ਜਾ ਸਕੇਗਾ। ਮੁੱਦਕੀ/ਬਾਘਾਪੁਰਾਣਾ ਤੋਂ ਲੁਧਿਆਣਾ ਤੱਕ ਜਾਣ ਲਈ ਨਿਹਾਲ ਸਿੰਘ ਵਾਲਾ, ਤਿਕੋਨੀ ਹਿੰਮਤਪੁਰਾ, ਬਿਲਾਸਪੁਰ, ਹਠੂਰ, ਰਾਏਕੋਟ, ਜਗਰਾਉਂ ਵਿੱਚੋਂ ਦੀ ਹੋ ਕੇ ਜਾਇਆ ਜਾ ਸਕੇਗਾ।

ਬਰਨਾਲਾ ਤੋਂ ਜਲੰਧਰ ਜਾਣ ਲਈ ਬੱਧਨੀਂ ਕਲਾਂ, ਬੁੱਘੀਪੁਰਾ ਚੌਂਕ, ਲੋਹਾਰਾ ਚੌਂਕ, ਧਰਮਕੋਟ ਵਿੱਚੋਂ ਦੀ ਹੋ ਕੇ ਜਾਇਆ ਜਾ ਸਕੇਗਾ। ਕੋਟਕਪੂਰਾ ਤੋਂ ਜਲੰਧਰ ਜਾਣ ਲਈ ਬਾਘਾਪੁਰਾਣਾ, ਮੋਗਾ (ਮੇਨ ਚੌਂਕ), ਲੋਹਾਰਾ ਚੌਂਕ ਵਿੱਚੋਂ ਦੀ ਹੋ ਕੇ ਜਾਇਆ ਜਾ ਸਕੇਗਾ। ਲੁਧਿਆਣਾ ਤੋਂ ਫਿਰੋਜ਼ਪੁਰ ਜਾਣ ਲਈ ਹੈਬੋਵਾਲ, ਹੰਬੜਾਂ, ਸਿੱਧਵਾਂ ਬੇਟ, ਧਰਮਕੋਟ, ਜ਼ੀਰਾ, ਫਿਰੋਜ਼ਪੁਰ ਵਿੱਚੋਂ ਦੀ ਹੋ ਕੇ ਜਾਇਆ ਜਾ ਸਕੇਗਾ।

ਮੁਕਤਸਰ ਤੋਂ ਚੰਡੀਗੜ੍ਹ ਜਾਣ ਲਈ ਬਠਿੰਡਾ, ਬਰਨਾਲਾ, ਸੰਗਰੂਰ, ਪਟਿਆਲਾ, ਚੰਡੀਗੜ੍ਹ ਵਿੱਚੋਂ ਦੀ ਹੋ ਕੇ ਜਾਇਆ ਜਾ ਸਕੇਗਾ। ਜਗਰਾਉਂ ਤੋਂ ਮੋਗਾ/ਫਿਰੋਜ਼ਪੁਰ/ਫਰੀਦਕੋਟ ਜਾਣ ਲਈ ਗਾਲਿਬ ਕਲਾਂ, ਕੋਕਰੀ ਕਲਾਂ, ਜਲਾਲਾਬਾਦ ਵਿੱਚੋਂ ਦੀ ਹੋ ਕੇ ਜਾਇਆ ਜਾ ਸਕੇਗਾ।

ਸੀਨੀਅਰ ਕਪਤਾਨ ਪੁਲਿਸ ਮੋਗਾ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਮਿਤੀ 14 ਦਸੰਬਰ ਨੂੰ ਕਿਸੇ ਵੀ ਪ੍ਰੇਸ਼ਾਨੀ ਤੋਂ ਬਚਣ ਲਈ ਉਪਰੋਕਤ ਰੂਟ ਪਲਾਨ ਅਨੁਸਾਰ ਹੀ ਕਿਤੇ ਆਉਣ ਜਾਣ ਦੀ ਵਿਉਂਤਬੰਦੀ ਬਣਾਉਣ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ