ਅਕਾਲੀ ਦਲ ਟਕਸਾਲੀ ਨੇ ਬੱਬੀ ਬਾਦਲ ਦੀ ਅਗਵਾਈ ਵਿੱਚ ਡੀ.ਸੀ. ਗਿਰੀਸ਼ ਦਿਆਲਨ ਨੂੰ ਦਿੱਤਾ ਮੰਗ ਪੱਤਰ

ਚੰਡੀਗੜ੍ਹ, 13 ਅਗਸਤ, 2020 –

ਸ੍ਰੋਮਣੀ ਅਕਾਲੀ ਦਲ ਟਕਸਾਲੀ ਵੱਲੋਂ ਪੰਜਾਬ ਦੇ ਸਮੂਹ ਜਿਲਿਆਂ ਵਿੱਚ ਪਿੰਡ ਕਲਿਆਣ ਚੋਂ ਚੋਰੀ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਲੱਭਣ ਅਤੇ 2015 ਵਿੱਚ ਹੋਈਆ ਬੇਅਦਬੀਆ ਵਿੱਚ ਸਾਮਿਲ ਦੋਸੀ ਵਿਆਕਤੀਆ ਨੂੰ ਸਜਾਵਾਂ ਦੇਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੇ ਨਾਮ ਮੰਗ ਪੱਤਰ ਦਿੱਤੇ ਗਏ ਇਸੇ ਤਹਿਤ ਜ਼ਿਲਾ ਮੋਹਾਲੀ ਵਿਖੇ ਸ੍ਰੋਮਣੀ ਅਕਾਲੀ ਦਲ ਟਕਸਾਲੀ ਦੇ ਯੂਥ ਵਿੰਗ ਦੇ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਅਤੇ ਸੀਨੀਅਰ ਮੀਤ ਪ੍ਰਧਾਨ ਗੁਰਪ੍ਰਤਾਪ ਸਿੰਘ ਰਿਆੜ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ ਦਿਆਲਨ ਨੂੰ ਮੰਗ ਪੱਤਰ ਦਿੱਤਾ ਗਿਆ ਬੱਬੀ ਬਾਦਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪੱਤਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖਿਆ ਗਿਆ ਹੈ।

ਜਿਸ ਤਹਿਤ ਸ੍ਰੋਮਣੀ ਅਕਾਲੀ ਦਲ ਟਕਸਾਲੀ ਨੇ ਧਾਰਮਿਕ ਮਸਲਿਆਂ ਨੂੰ ਹੱਲ ਕਰਨ ਦੀ ਮੰਗ ਕੀਤੀ ਹੈ ਜੋ ਕਿ ਇਸ ਪ੍ਰਕਾਰ ਨੇ –

1.ਸ੍ਰੋਮਣੀ ਅਕਾਲੀ ਦਲ ਟਕਸਾਲੀ ਪਿਛਲੇ ਦਿਨੀਂ ਜਿਲ੍ਹਾ ਪਟਿਆਲਾ ਦੇ ਪਿੰਡ ਕਲਿਆਣ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚੋਰੀ ਹੋਏ ਪਾਵਨ ਸਰੂਪ ਨੂੰ ਲੱਭਣ ਅਤੇ ਇਸ ਘਟਨਾ ਦੀ ਹਰੇਕ ਪਹਿਲੂ ਦੀ ਡੂੰਘਾਈ ਵਿੱਚ ਜਾਚ ਕਰਕੇ ਇਸ ਘਿਨਾਉਣੀ ਸਾਜਿਸ਼ ਵਿੱਚ ਸਾਮਿਲ ਵਿਆਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਸਖਤ ਕਾਰਵਾਈ ਕਰਨ ਦੀ ਮੰਗ ਕਰਦਾ ਹੈ।

2.ਸ੍ਰੋਮਣੀ ਅਕਾਲੀ ਦਲ ਟਕਸਾਲੀ ਮਹਿਸੂਸ ਕਰਦਾ ਹੈ ਕਿ ਅਜਿਹੀਆ ਪੰਥ ਵਿਰੋਧੀ ਘਟਨਾਵਾਂ ਦਾ ਵਾਰ ਵਾਰ ਵਾਪਰਨਾ ਇਹ ਗੱਲ ਸਾਬਿਤ ਕਰਦਾ ਹੈ ਕਿ ਇਹ ਸਭ ਇਕ ਗਹਿਰੀ ਸਾਜਿਸ਼ ਤਹਿਤ ਕੀਤਾ ਜਾ ਰਿਹਾ ਹੈ ਅਤੇ ਇਸ ਘਟਨਾ ਕ੍ਰਮ ਵਿੱਚ ਸਾਮਿਲ ਦੋਸੀਆ ਦੇ ਚਹਿਰੇ ਸਿੱਖ ਕੌਮ ਦੀ ਕਚਹਿਰੀ ਵਿੱਚ ਬੇਨਕਾਬ ਹੋਣੇ ਚਾਹੀਦੇ ਹਨ ਤਾਂ ਜੋ ਬਰਗਾੜੀ ਅਤੇ ਬਹਿਬਲ ਵਰਗੀਆ ਘਟਨਾ ਮੁੜ ਨਾ ਵਾਪਰਨ।

3. ਸੋ੍ਮਣੀ ਅਕਾਲੀ ਦਲ ਟਕਸਾਲੀ ਇਸ ਗੰਭੀਰ ਮੁੱਦੇ ਤੇ ਸਿਆਸਤ ਦੇ ਹੱਕ ਵਿੱਚ ਨਹੀਂ ਪਰ ਕੋਮ ਨਾਲ ਜੁੜੇ ਇਸ ਮਸਲੇ , ਪੰਥ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਨਮਾਨ ਲਈ ਸ੍ਰੋਮਣੀ ਅਕਾਲੀ ਦਲ ਟਕਸਾਲੀ ਕੋਈ ਵੀ ਕੁਰਬਾਨੀ ਦੇਣ ਤੋ ਪਿੱਛੇ ਨਹੀਂ ਹਟੇਗਾ।

4.ਸ੍ਰੋਮਣੀ ਅਕਾਲੀ ਦਲ ਟਕਸਾਲੀ ਕੈਪਟਨ ਅਮਰਿੰਦਰ ਸਿੰਘ ਜੀ ਤੁਹਾਨੂੰ ਯਾਦ ਕਰਵਾਉਣ ਚਾਹੁੰਦਾ ਹੈ ਕਿ 2017 ਦੀਆ ਚੋਣਾਂ ਵਿੱਚ ਤੁਸੀਂ ਸਿਖ ਕੌਮ ਨਾਲ ਸਹੁੰ ਖਾ ਕੇ ਵਾਅਦਾ ਕੀਤਾ ਸੀ ਕਿ ਕਾਂਗਰਸ ਦੀ ਸਰਕਾਰ ਆਉਣ ਸਾਰ ਸਭ ਤੋਂ ਪਹਿਲਾਂ ਬਰਗਾੜੀ ਅਤੇ ਬਹਿਬਲ ਵਿੱਚ ਹੋਈਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆ ਵਿਚ ਦੋਸ਼ੀ ਵਿਆਕਤੀਆਂ ਨੂੰ ਜੇਲ੍ਹਾਂ ਵਿੱਚ ਡੱਕ ਕੇ ਸਿੱਖ ਕੌਮ ਨੂੰ ਇਨਸਾਫ ਦਿੱਤਾ ਜਾਵੇਗਾ ਪਰ ਦੁੱਖ ਦੀ ਗੱਲ ਹੈ ਕਿ ਤੁਹਾਡੀ ਸਰਕਾਰ ਦੇ ਲਗਭਗ ਚਾਰ ਸਾਲ ਬੀਤਣ ਤੇ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਦੋਸੀ ਵਿਆਕਤੀਆ ਉੱਤੇ ਤੁਰੰਤ ਕਾਰਵਾਈ ਕੀਤੀ ਜਾਵੇ।

5.ਸ੍ਰੋਮਣੀ ਅਕਾਲੀ ਦਲ ਟਕਸਾਲੀ ਸ੍ਰੋਮਣੀ ਕਮੇਟੀ ਦੇ ਗੁੰਮ ਹੋਏ 267 ਪਾਵਨ ਸਰੂਪਾਂ ਦੀ ਜਾਂਚ ਹਾਈਕੋਰਟ ਦੇ ਮੋਜੂਦਾ ਜੱਜ ਕੋਲੋਂ ਕਰਵਾਉਣ ਦੀ ਮੰਗ ਕਰਦਾ ਹੈ।

ਇਸ ਮੌਕੇ ਤੇ ਜਿਲਾ ਮੋਹਾਲੀ ਦੇ ਪ੍ਰਧਾਨ ਬਲਵਿੰਦਰ ਝਿੰਗੜਾ, ਬਲਬੀਰ ਸਿੰਘ ਖਾਲਸਾ, ਜਤਿੰਦਰਪਾਲ ਸਿੰਘ ਜੇਪੀ, ਇਕਬਾਲ ਸਿੰਘ ਸਰਕਲ ਪ੍ਰਧਾਨ ਮੋਹਾਲੀ, ਰਣਧੀਰ ਸਿੰਘ ਸਰਕਲ ਪ੍ਰਧਾਨ ਸੋਹਾਣਾ,ਬਲਬੀਰ ਸਿੰਘ ਝਾਮਪੁਰ ਸਰਕਲ ਪ੍ਰਧਾਨ ਬਲੋਗੀ, ਬਾਬਾ ਨਰਿੰਦਰ ਸਿੰਘ, ਸੁਰਿੰਦਰ ਸਿੰਘ ਕਡਾਲਾ , ਮੰਗਲ ਸਿੰਘ ਪੱਤੋ ,ਰ .ਪੀ. ਸਿੰਘ ਸਾਰੇ ਮੀਤ ਪ੍ਰਧਾਨ, ਹਰਜੀਤ ਸਿੰਘ,ਕੁਲਦੀਪ ਸਿੰਘ ਜੇ.ਸੀ. ਟੀ., ਹਰਜੀਤ ਸਿੰਘ ਢਕੋਰਾ, ਜਵਾਲਾ ਸਿੰਘ ਖਾਲਸਾ , ਕਵਲਜੀਤ ਸਿੰਘ ਪੱਤੋ, ਰਣਜੀਤ ਸਿੰਘ ਬਰਾੜ, ਜਗਤਾਰ ਸਿੰਘ ਘੜੂੰਆਂ, ਇੰਦਰਜੀਤ ਸਿੰਘ ਖੋਸਾ, ਤਰਲੋਕ ਸਿੰਘ ਰੁੜਕਾ , ਰਮਨਦੀਪ ਸਿੰਘ,ਮਨੋਜ ਗੋਰ, ਹਰਿੰਜਦਰ ਕੁਮਾਰ ਬਿੱਲਾ, ਮੇਹਰਬਾਨ ਸਿੰਘ ਭੁੱਲਰ,ਰਾਜਨ ਕੁਮਾਰ, ਤਰਸੇਮ ਸਿੰਘ, ਬੀਬੀ ਮਨਜੀਤ ਕੌਰ, ਜਸਵਿੰਦਰ ਕੌਰ ਪਰਮਜੀਤ ਕੌਰ ਸਮੂਹ ਕੋਰ ਕਮੇਟੀ ਮੈਂਬਰ ਹਾਜਰ ਸਨ।


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


 

Yes Punjab - Top Stories