ਅਕਾਲੀ ਦਲ ਕੁਰਬਾਨੀ ’ਚੋਂ ਨਿਕਲਿਆ, ਪਰਿਵਾਰਵਾਦ ’ਚੋਂ ਨਹੀਂ; ਸੌਦਾ ਸਾਧ ਅੱਗੇ ਗੋਡੇ ਟੇਕ ਕੇ ਬਾਦਲਾਂ ਨੇ ਸਿੱਖ ਕੌਮ ਦਾ ਵੱਡਾ ਨੁਕਸਾਨ ਕੀਤਾ: ਬੱਬੀ ਬਾਦਲ

ਯੈੱਸ ਪੰਜਾਬ
ਮੋਹਾਲੀ, ਦਸੰਬਰ 17, 2021 –
ਸ਼੍ਰੋਮਣੀ ਅਕਾਲੀ ਦਲ ( ਸੰਯੁਕਤ) ਦੇ ਜਨਰੱਲ ਸਕੱਤਰ ਸ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਜਾਰੀ ਪ੍ਰੈਸ ਬਿਆਨ ਰਾਹੀ ਕਰਦਿਆਂ ਕਿਹਾ ਕਿ ਬਾਦਲਾਂ ਵੰਸ਼ਵਾਦ ਪ੍ਰਫੁਲਤ ਕਰਨ ਲਈ ਆਪਣਾ ਨਿਸ਼ਾਨਾ ਕੁਰਸੀ ਹਾਸਲ ਕਰਨ ਤੱਕ ਹੀ ਸੀਮਤ ਕੀਤਾ।

ਉਨਾ ਸੁਖਬੀਰ ਬਾਦਲ ਤੇ ਮਜੀਠੀਆ ਨੂੰ ਕਿਹਾ ਕਿ ਹੁਣ ਜੇਕਰ ਥੋੜੀ ਜਿੰਨੀ ਵੀ ਜ਼ਮੀਰ ਹੈ ਤਾਂ ਉਹ ਸਾਰੇ ਅਹੁਦੇ ਛੱਡ ਕੇ ਘਰ ਬੈਠ ਜਾਣ ।ਇਹ ਅੰਧ-ਵਿਸ਼ਵਾਸ਼ ਚ ਭਰੇ ਹਨ।ਸਿੱਖ ਕੌਮ ਦੀਆਂ ਮੁਕੱਦਸ ਸੰਸਥਾਂਵਾਂ ਤੇ ਕਾਬਜ, ਬਾਦਲ ਪਰਿਵਾਰ, ਹਕੂਮਤ ਦੇ ਕਾਬਲ ਨਹੀਂ,ਉਨਾ ਸਿੱਖ ਕੌਮ ਨੂੰ ਅਪੀਲ ਕੀਤੀ ਕਿ ਬਾਦਲਾਂ ਖਿਲਾਫ ਇਕ ਮੰਚ ਤੇ ਇਕੱਠੇ ਹੋਣ ਤਾਂ ਜੋ ਇਨਾ ਨੂੰ ਸਤਾਹੀਣ ਕਰਕੇ ਪੰਜਾਬ ਤੇ ਪੰਥ ਨੂੰ ਇਨਾ ਲੋਟੂ ਟੋਲੇ ਤੋਂ ਮੁਕਤ ਕਰਵਾਇਆ ਜਾਵੇ ।

ਬੱਬੀ ਬਾਦਲ ਨੇ ਦੋਸ਼ ਲਾਇਆ ਕਿ ਇਨਾ ਸੌਦਾ-ਸਾਧ ਦੀਆਂ ਚੰਦ ਵੋਟਾਂ ਲੈ ਕੇ ਉਸ ਅੱਗੇ ਗੋਡੇ ਟੇਕਦਿਆਂ ਸਿੱਖ ਕੌਮ ਦਾ ਨਾ ਵਰਨਣਯੋਗ ਨੁਕਸਾਨ ਕੀਤਾ। ਸੌਦਾ-ਸਾਧ ਦੇ ਚੇਲਿਆਂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 2007 ਚ ਸਵਾਂਗ ਰਚਾਉਣ ਲਈ ਸੁਖਬੀਰ ਸਿੰਘ ਬਾਦਲ ਨੂੰ ਕਟਹਿਰੇ ਚ ਖੜਾ ਕਰ ਦਿਤਾ ਹੈ ਕਿ ਇਸ ਕਾਂਡ ਲਈ ਉਹ ਜੰੁਮੇਵਾਰ ਹੈ।ਉਨਾ ਦੋਸ਼ ਲਾਇਅ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਨ ਵਾਲੇ ਸੌਦਾ-ਸਾਧ ਤੇ ਉਸ ਦੇ ਚੇਲਿਆਂ ਦੀ ਹਿਫਾਜ਼ਤ ਬਾਦਲਾਂ ਆਪਣੀ ਸਰਕਾਰ ਸਮੇਂ ਕੀਤੀ ।

ਬੱਬੀ ਬਾਦਲ ਨੇ ਅੱਗੇ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਬਾਦਲ ਸਰਕਾਰ ਵੇਲੇ ਹੋਈਆਂ , 328 ਪਾਵਨ ਸਰੂਪ ਗਾਇਬ ਹੋਏ । ਮੈਰਿਟ ਦੀ ਥਾਂ ਪ੍ਰਧਾਨ ਐਸ ਜੀ ਪੀ ਸੀ ਤੇ ਤਖਤਾਂ ਦੇ ਜਥੇਦਾਰਾਂ ਦੀਆਂ ਨਿਯੁਕਤੀਆਂ ,ਗੋਲਕ ਦੀ ਲੁੱਟ ,ਗੁਰਦੁਆਰਾ ਪ੍ਰਬੰਧਾਂ ਵਿੱਚ ਨਿਘਾਰ ਆਉਣ ਨਾਲ ਪਤਿਤਪੁਣਾ ਹੱਤ ਤੋਂ ਜਿਆਦਾ ਵੱਧ ਚੁੱਕਾ ਹੈ ।

ਸ਼੍ਰੋਮਣੀ ਕਮੇਟੀ ਦਾ ਧਰਮ ਪ੍ਰਚਾਰ ਸਿਰਫ ਪੈ੍ਸ ਨੋਟ ਤੱਕ ਸੀਮਤ ਹੋ ਕੇ ਰਹਿ ਚੁੱਕਾ ਹੈ, ਆਏ ਦਿਨ ਬੇਅਦਬੀਆਂ ਹੋ ਰਹੀਆਂ ਹਨ,ਜਿਸ ਸਭ ਲਈ ਬਾਦਲ ਟੱਬਰ ਜੁੰਮੇਵਾਰ ਹੈ,ਜਿਨਾ ਸਿੱਖ ਕੌਮ ਦੀਆਂ ਮਹਾਨ ਸੰਸਥਾਵਾਂ ਨੂੰ ਆਪਣੀ ਨਿੱਜੀ ਜਾਇਦਾਦ ਬਣਾ ਲਿਆ ਹੈ ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ