Tuesday, August 9, 2022

ਵਾਹਿਗੁਰੂ

spot_img




ਅਕਾਲੀਆਂ ਦੇ ਗੁਨਾਹਾਂ ’ਤੇ ਪਰਦਾ ਪਾਉਣ ਲਈ ਲੋਕਾਂ ਦਾ ਧਿਆਨ ‘ਡਰੱਗਜ਼’ ਮੁੱਦੇ ਤੋਂ ਹਟਾਉਣ ਦੀ ਕੋਸ਼ਿਸ਼ ਨਾ ਕਰੇ ਹਰਸਿਮਰਤ: ਕੈਪਟਨ

ਚੰਡੀਗੜ, 4 ਜੂਨ, 2019:

ਹਰਸਿਮਰਤ ਕੌਰ ਬਾਦਲ ਵੱਲੋਂ ਲਾਏ ਗਏ ਦੋਸ਼ਾਂ ਨੂੰ ਗੁੰਮਰਾਹਕੁਨ ਅਤੇ ਦੁਸ਼ਟ ਦੱਸਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਆਪਣੀ ਜ਼ਿੰਮੇਵਾਰੀ ਤੋਂ ਲੋਕਾਂ ਦਾ ਧਿਆਨ ਲਾਂਭੇ ਕਰਨ ਲਈ ਨਸ਼ਿਆਂ ਵਰਗੇ ਗੰਭੀਰ ਮੁੱਦਿਆਂ ਨੂੰ ਵਰਤ ਰਿਹਾ ਹੈ।

ਸੂਬੇ ਵਿਚ ਨਸ਼ਿਆਂ ਨੂੰ ਨੱਥ ਪਾਉਣ ਵਿੱਚ ਅਸਫਲ ਰਹਿਣ ਬਾਰੇ ਕੈਪਟਨ ਸਰਕਾਰ ਉੱਤੇ ਲਾਏ ਦੋਸ਼ਾਂ ’ਤੇ ਤਿੱਖੀ ਪ੍ਰਤੀਿਆ ਪ੍ਰਗਟ ਕਰਦਿਆਂ ਮੁੱਖ ਮੰਤਰੀ ਨੇ ਹਰਸਿਮਰਤ ਦੇ ਘੋਰ ਕੁਫਰ ’ਤੇ ਦੁੱਖ ਅਤੇ ਗੁੱਸਾ ਪ੍ਰਗਟ ਕੀਤਾ ਅਤੇ ਕਿਹਾ ਕਿ ਉਹ ਪਿਛਲੀ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਸਰਕਾਰ ਦੇ ਗੁਨਾਹਾਂ ਉੱਤੇ ਪਰਦਾ ਪਾਉਣ ਦੀ ਕੋਸ਼ਿਸ਼ ਵਜੋਂ ਇਸ ਤਰਾਂ ਦਾ ਕੁਫਰ ਤੋਲ ਰਹੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਉਨਾਂ ਨੇ ਨਸ਼ਿਆਂ ਦੀ ਸਮੱਸਿਆ ਨਾਲ ਨਿਪਟਣ ਲਈ ਪ੍ਰਧਾਨ ਮੰਤਰੀ ਨੂੰ ਰਾਸ਼ਟਰੀ ਡਰੱਗ ਨੀਤੀ ਬਣਾਉਣ ਦੀ ਅਪੀਲ ਕੀਤੀ ਹੈ। ਉਨਾਂ ਕਿਹਾ ਕਿ ਹਰਸਿਮਰਤ ਦੀ ਟਿੱਪਣੀ ਨਾਲ ਉਸ ਦੀ ਸੂਬੇ ਦੀਆਂ ਜ਼ਮੀਨੀ ਹਕੀਕਤਾਂ ਬਾਰੇ ਬੇਸਮਝੀ ਦਾ ਪ੍ਰਗਟਾਵਾ ਹੁੰਦਾ ਹੈ।

ਉਨਾਂ ਕਿਹਾ ਕਿ ਬਾਦਲ ਦੀ ਸੱਤਾ ਨੇ ਨਸ਼ਾ ਮਾਫੀਆ ਨੂੰ ਖੁੱਲ ਕੇ ਖੇਡਣ ਦੀ ਖੁੱਲ ਦੇ ਕੇ ਨੌਜਵਾਨਾਂ ਦਾ ਜੀਵਨ ਤਬਾਹ ਕਰ ਦਿੱਤਾ ਅਤੇ ਲੋਕਾਂ ਵਿਚ ਪੂਰੀ ਤਰਾਂ ਭਰੋਸਾ ਗਵਾ ਚੁੱਕੇ ਬਾਦਲਾਂ ਵਿੱਚ ਇਸ ਭਰੋਸੇ ਦੀ ਮੁੜ ਬਹਾਲੀ ਲਈ ਹਰਸਿਮਰਤ ਨਿਰਾਸ਼ਾ ਵਿਚ ਅਜਿਹੇ ਬਿਆਨ ਦਾਗ ਰਹੀ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਦੀ ਸਰਕਾਰ ਨੇ ਨਾ ਕੇਵਲ ਨਸ਼ਾ ਮਾਫੀਆ ਦਾ ਲੱਕ ਤੋੜਿਆ ਹੈ ਸਗੋਂ ਇਸ ਨੇ ਬਹੁਮਤ ਤਸਕਰਾਂ ਤੇ ਡੀਲਰਾਂ ਨੂੰ ਸਲਾਖਾਂ ਪਿੱਛੇ ਡੱਕ ਦਿੱਤਾ ਹੈ ਜਦਕਿ ਕੁਝ ਹੋਰ ਮੁੱਠੀ ਭਰ ਸੂਬਾ ਛੱਡ ਕੇ ਫਰਾਰ ਹੋ ਗਏ ਹਨ। ਲਾਜ਼ਮੀ ਤੌਰ ’ਤੇ ਹਰਸਿਮਰਤ ਨੇ ਆਪਣੇ ਨਿੱਜੀ ਹਿੱਤਾਂ ਦੇ ਮੱਦੇਨਜ਼ਰ ਕਦੇ ਵੀ ਇਹ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਇਹ ਕਿਸ ਤਰਾਂ ਗਿ੍ਰਫਤਾਰ ਕੀਤੇ ਗਏ ਹਨ ਅਤੇ ਕੈਪਟਨ ਸਰਕਾਰ ਵੱਲੋਂ ਓ.ਓ.ਏ.ਟੀ ਕਲੀਨਿਕਾਂ ਵਿੱਚ ਕਿੰਨੇ ਨੌਜਵਾਨਾਂ ਦਾ ਇਲਾਜ ਚੱਲ ਰਿਹਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਬਾਦਲਾਂ ਦੀ ਗੁੰਮਰਾਹ ਕਰਨ ਦੀ ਪ੍ਰਵਿਰਤੀ ਨੇ ਉਨਾਂ ਨੂੰ ਇਸ ਤੱਥ ਤੋਂ ਮੁਨਕਰ ਕਰ ਦਿੱਤਾ ਹੈ ਕਿ 10 ਸਾਲਾਂ ਦਾ ਮਾੜਾ ਦੌਰ ਹੰਡਾਉਣ ਵਾਲੇ ਪੰਜਾਬੀ ਹੁਣ ਇਨਾਂ ਦੇ ਝੂਠਾਂ ਅਤੇ ਮਨਘੜਤ ਗੱਲਾਂ ਨਾਲ ਮੂਰਖ ਬਣਨ ਵਾਲੇ ਨਹੀਂ ਹਨ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ,‘‘ਕੀ ਉਸ (ਹਰਸਿਮਰਤ) ਨੂੰ ਏਨੀ ਵੀ ਸਮਝ ਨਹੀਂ ਹੈ ਕਿ ਨਸ਼ੇ ਇਕ ਅੰਤਰ-ਰਾਜੀ ਸਮੱਸਿਆ ਹੈ ਅਤੇ ਇਸ ਦਾ ਕੌਮੀ ਪ੍ਰਭਾਵ ਹੈ। ਕੁਝ ਸੂਬਿਆਂ ਵਿੱਚ ਪੋਸਤ ਦੀ ਪੈਦਾਵਾਰ ਕਾਨੂੰਨੀ ਤੌਰ ’ਤੇ ਜਾਇਜ਼ ਹੈ ਅਤੇ ਪਾਕਿਸਤਾਨ ਵੱਲੋਂ ਵੀ ਸਰਹੱਦ ਪਾਰ ਤੋਂ ਨਸ਼ੇ ਸਪਲਾਈ ਕੀਤੇ ਜਾ ਰਹੇ ਹਨ।

ਜੇਕਰ ਕਿਸੇ ਨੂੰ ਮਾੜੀ ਮੋਟੀ ਵੀ ਸਮਝ ਹੋਵੇ ਤਾਂ ਇਸ ਸਮੱਸਿਆ ਨਾਲ ਨਿਪਟਣ ਲਈ ਕੇਂਦਰ ਸਰਕਾਰ ਦੀ ਅਗਵਾਈ ਵਿੱਚ ਸਾਰੇ ਸੂਬਿਆਂ ਦੀ ਸਾਂਝੇ ਯਤਨਾਂ ਦੀ ਮਹੱਤਤਾ ਬਾਰੇ ਪਤਾ ਹੁੰਦਾ। ਪਰ ਹਰਸਿਮਰਤ ਬਾਦਲ ਨੂੰ ਆਪਣੇ ਸ਼ਬਦਾਂ ਦੇ ਅਰਥਾਂ ਦਾ ਮਤਲਬ ਜਾਂ ਸਿੱਟੇ ਨੂੰ ਜਾਣੇ ਬਿਨਾਂ ਜੋ ਮੂੰਹ ਆਇਆ, ਉਹ ਕਹਿ ਦੇਣ ਦੀ ਆਦਤ ਹੈ।

ਹਰਸਿਮਰਤ ਨੇ ਇਕ ਟਵੀਟ ਵਿੱਚ ਕਿਹਾ ਸੀ ਕਿ ਕਾਂਗਰਸ ਦੇ ਵਿਧਾਇਕ ਪੁਲੀਸ ਤੇ ਸਿਆਸਤਦਾਨਾਂ ਦੀ ਗੰਢਤੁੱਪ ਦੇ ਦੋਸ਼ ਲਾ ਰਹੇ ਹਨ ਤਾਂ ਇਸ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਪਾਰਟੀ ਦੇ ਵਿਧਾਇਕ ਬਾਦਲਾਂ ਦੇ ਖੂਨ ਦੇ ਵੀ ਪਿਆਸੇ ਹਨ ਜੋ ਬੇਅਦਬੀ ਅਤੇ ਨਸ਼ਿਆਂ ਸਮੇਤ ਬਹੁਤ ਸਾਰੇ ਕੇਸਾਂ ਦੀ ਢੁਕਵੀਂ ਜਾਂਚ ਕਿਤੇ ਬਿਨਾਂ ਉਨਾਂ ਨੂੰ ਸਜ਼ਾ ਦੇਣਾ ਚਾਹੁੰਦੇ ਹਨ।

ਮੁੱਖ ਮੰਤਰੀ ਨੇ ਹਰਸਿਮਰਤ ਬਾਦਲ ’ਤੇ ਚੁਟਕੀ ਲੈਂਦਿਆਂ ਕਿਹਾ, ‘‘ਇਸ ਕਰਕੇ ਮੈਨੂੰ ਇਨਾਂ ਵਿਧਾਇਕਾਂ ਦੀ ਗੱਲ ਸੁਣਨੀ ਚਾਹੀਦੀ ਹੈ ਅਤੇ ਤਹਾਨੂੰ ਸਾਰਿਆਂ ਨੂੰ ਸ਼ਲਾਖਾਂ ਪਿੱਛੇ ਸੁੱਟ ਦਿੱਤਾ ਜਾਵੇ।’’

ਮੁੱਖ ਮੰਤਰੀ ਨੇ ਕਿਹਾ ਆਮ ਲੋਕਾਂ ਵਾਂਗ ਕਾਂਗਰਸ ਦੇ ਵਿਧਾਇਕਾਂ ਨੇ ਬਾਦਲ ਦੇ ਸ਼ਾਸਨ ਦਾ ਸੇਕ ਝੱਲਿਆ ਹੈ ਅਤੇ ਉਨਾਂ ਨੂੰ ਅਕਾਲੀ-ਭਾਜਪਾ ਸਰਕਾਰ ਵੱਲੋਂ ਕੀਤੀ ਤਬਾਹੀ ਦਾ ਵੀ ਗੁੱਸਾ ਹੈ ਜਿਸ ਕਰਕੇ ਉਨਾਂ ਦਾ ਪ੍ਰਤੀਕਰਮ ਆਉਣਾ ਸੁਭਾਵਿਕ ਹੈ ਕਿ ਵੱਖ-ਵੱਖ ਅਪਰਾਧਾਂ ਦੇ ਸੂਤਰਧਾਰ ਸ਼ਾਇਦਾ ਬਚ ਨਿਕਲਣਗੇ। ਉਨਾਂ ਕਿਹਾ ਕਿ ਉਹ ਕਿਸੇ ਵੀ ਦੋਸ਼ੀ ਨੂੰ ਸਜ਼ਾ ਤੋਂ ਬਚ ਨਿਕਲਣ ਦੀ ਇਜਾਜ਼ਤ ਨਹੀਂ ਦੇਣਗੇ, ਭਾਵੇਂ ਉਹ ਪਿਛਲੀ ਸਰਕਾਰ ਵਿੱਚ ਕਿੱਡੇ ਵੀ ਵੱਡੇ ਅਹੁਦੇ ’ਤੇ ਕਿਉਂ ਨਾ ਰਹਿ ਚੁੱਕਿਆ ਹੋਵੇ।

ਮੁੱਖ ਮੰਤਰੀ ਨੇ ਕਿਹਾ,‘‘ਤੁਸੀਂ ਆਪਣੇ ਗੁਨਾਹਾਂ ਦੀ ਸਜ਼ਾ ਭੁਗਤਣ ਜਾ ਰਹੇ ਹੋ।’’ ਉਨਾਂ ਕਿਹਾ ਕਿ ਅਜਿਹੇ ਮਨਘੜਤ ਅਤੇ ਆਧਾਰਹੀਣ ਦੋਸ਼ਾਂ ਨਾਲ ਹਰਮਿਸਰਤ ਜਾਂ ਬਾਕੀ ਬਾਦਲ ਕੁਨਬਾ ਲੋਕਾਂ ਦੇ ਗੁੱਸੇ ਜਾਂ ਉਨਾਂ ਦੇ ਨੱਕ ਥੱਲੇ ਹੋਏ ਜੁਰਮਾਂ ਲਈ ਕਾਨੂੰਨ ਦੇ ਸ਼ਿਕੰਜੇ ਤੋਂ ਬਚ ਨਹੀਂ ਸਕੇਗਾ।

- Advertisement -

Yes Punjab - TOP STORIES

Punjab News

Sikh News

Transfers, Postings, Promotions

- Advertisement -spot_img

Stay Connected

22,345FansLike
113,980FollowersFollow

ENTERTAINMENT

National

GLOBAL

OPINION

Need for speed: The 5G promise, its enablers and roadblocks – by T.V. Ramachandran

The US Federal Communications Commission (FCC) recently proposed revising the definition of broadband to a minimum download speed of 100 mbps, and uploads at...

Civil services have to improve for better governance – by DC Pathak

There is a widely shared view that the All India Services, which provided the 'steel frame' of governance in a democratic India, granting Constitutional...

Will Pak Army Chief Bajwa or his successor reconcile ties with India? – by Rana Banerji

New Delhi, Aug 2, 2022- On July 25, the Supreme Court's three Judge bench headed by Chief Justice Omar Ata Bandial controversially struck down...

SPORTS

Health & Fitness

Low vitamin D could be behind chronic inflammation

Sydney, Aug 8, 2022- Researchers have found a direct link between low levels of vitamin D and high levels of inflammation. The findings, led by a team from University of South Australia, provides an important biomarker to identify people at higher risk of or severity of chronic illnesses with an inflammatory component. Inflammation is an essential part of the body's healing...

Gadgets & Tech

error: Content is protected !!