Punjab News

  • 1
  • 2
  • 3
Prev Next
Kharar PG Ad
AD Goraya
Self Ad 200x200

ਅੱਜ-ਨਾਮਾ

ਧਾਰ ਲਈ ਜਦ ਚੁੱਪ ਹੁਣ ਸਾਰਿਆਂ ਨੇ,
ਇੱਕੋ ਜੋਸ਼ੀ ਨੇ ਚੁੱਪ ਨਹੀਂ ਕਰੀ ਮੀਆਂ।


ਬਿਨਾਂ ਨਾਗਾ ਬਿਆਨ ਉਹ ਦੇਈ ਜਾਵੇ,
ਜਾਂਦਾ ਸਫੇ ਅਖਬਾਰਾਂ ਦੇ ਭਰੀ ਮੀਆਂ।


ਆਖੇ ਲਹਿਰ ਦੇ ਤੁਸਾਂ ਨੂੰ ਪੈਣ ਝਾਓਲੇ,
ਬੇੜੀ ਜਾਂਦੀ ਵਿਚਾਲੇ ਜਦ ਤਰੀ ਮੀਆਂ।


ਉਲਟ ਵਹਿਣ ਦੀ ਆਈ ਜੇ ਛੱਲ ਇੱਕੋ,
ਜਾਣੀ ਨਹੀਂ ਉਹ ਤੁਸਾਂ ਤੋਂ ਜਰੀ ਮੀਆਂ।


 ਸਿਰਫ ਜੋਸ਼ੀ ਜੋ ਅਜੇ ਨਹੀਂ ਚੁੱਪ ਕੀਤਾ,
 ਆਖੀ ਜਾਂਦਾ ਉਹ ਗੱਲ ਹੈ ਖਰੀ ਮੀਆਂ।


 ਬਾਕੀ ਪਾ ਲਈ ਨੀਂਵੀਂ ਹੈ ਸਾਰਿਆਂ ਨੇ,
 ਜਾਂਦੇ ਮੋਦੀ ਤੋਂ ਸੁੱਤੇ ਪਏ ਡਰੀ ਮੀਆਂ।


     -ਤੀਸ ਮਾਰ ਖਾਂ

ਅੱਜ-ਨਾਮਾ

ਵਿਹਲੇ ਜਦੋਂ ਹਰਿਆਣੇ ਤੋਂ ਹੋਏ ਆਗੂ,
ਤੁਰ ਪਏ ਨਾਲ ਦੇ ਰਾਜ ਦੇ ਵੱਲ ਬੇਲੀ।


ਕਈ ਵੱਲ ਹਿਮਾਚਲ ਸਨ ਨੱਸ ਨਿਕਲੇ,
ਉੱਤਰਾਖੰਡ ਵੀ ਪਏ ਕਈ ਚੱਲ ਬੇਲੀ।


ਸਾਂਝ ਜੀਹਦੀ ਸੀ ਨਾਲ ਅਕਾਲੀਆਂ ਦੇ,
ਉਨ੍ਹਾਂ ਲਿਆ ਇਹ ਮੋਰਚਾ ਮੱਲ ਬੇਲੀ।


ਰਹਿੰਦੇ ਹਾਈ ਕਮਾਨ ਵੱਲ ਗਏ ਸਿੱਧੇ,
ਕਰਨ ਚੋਣਾਂ ਤੋਂ ਪਿੱਛੋਂ ਦੀ ਗੱਲ ਬੇਲੀ।


 ਕੋਈ ਪਿਆ ਹੁਣ ਚੱਲ ਹੈ ਤੀਰਥਾਂ ਨੂੰ,
 ਕੋਈ ਰਿਹਾ ਹੁਣ ਪਾਠ ਹੈ ਸੁੱਖ ਬੇਲੀ


 ਕਿਸੇ ਘੰਟੀ ਖੜਕਾਈ ਹੈ ਜੋਤਸ਼ੀ ਦੀ,
 ਪੁੱਛਣ ਗਿਆ ਮਸ਼ੀਨ ਦੀ ਕੁੱਖ ਬੇਲੀ।


     -ਤੀਸ ਮਾਰ ਖਾਂ

ਅੱਜ-ਨਾਮਾ

ਚੋਣ ਘੋਲ ਪੰਜਾਬ ਵਿੱਚ ਵੇਖ ਲੱਗਦਾ,
ਕੋਈ ਚੋਣ ਨਾ, ਨਿਰਾ ਹੈ ਘੋਲ ਬੇਲੀ।


ਆਈ ਜੀਹਦੇ ਵੀ ਗੱਲ ਜੋ ਮੂੰਹ ਅੱਗੇ,
ਸੋਚੇ ਬਿਨਾਂ ਉਹ ਜਾਂਦਾ ਹੈ ਬੋਲ ਬੇਲੀ।


ਦੂਜਾ ਕਹੇ ਤਾਂ ਝੱਟ ਸ਼ਿਕਾਇਤ ਹੁੰਦੀ,
ਮੰਗੀ ਜਾਂਦੀ ਹੈ ਜਾਂਚ ਪੜਚੋਲ ਬੇਲੀ।


ਕਿੱਥੇ ਆਗੂ ਨੇ ਮਾਰਨੀ ਟਾਂਚ ਕਿਹੜੀ,
ਲਫਜ਼ ਲੈਂਦੇ ਕਈ ਚਾਟੜੇ ਟੋਲ ਬੇਲੀ।


 
ਚੱਲਦਾ ਚੋਣ ਕਮਿਸ਼ਨ ਕੁਝ ਚਾਲ ਮੱਠੀ,
 
ਲੱਗੀ ਸਿਰੇ ਸ਼ਿਕਾਇਤ ਨਾ ਕੋਈ ਬੇਲੀ।


 
ਮਸਲੇ ਮੁਲਕ ਦੇ ਪਏ ਸਭ ਖੂਹ-ਖਾਤੇ,
 
ਹੁੰਦੀ ਸੁਣੀਂਦੀ ਸਿਰਫ ਬਦਖੋਈ ਬੇਲੀ।


     -
ਤੀਸ ਮਾਰ ਖਾਂ

TB Banner3 2

Facebook

Twitter

LinkedId

Site by : BIGBASICS.COM